ਆਕਲੈਂਡ (ਹਰਪ੍ਰੀਤ ਸਿੰਘ) - ਰੂਸ ਵਲੋਂ ਯੁਕਰੇਨ ਵਿਰੁੱਧ ਛੇੜੀ ਜੰਗ ਦੇ ਖਿਲਾਫ ਤਾਜਾ ਪਾਬੰਦੀਆਂ ਲਾਉਂਦਿਆਂ ਨਿਊਜੀਲ਼ੈਂਡ ਸਰਕਾਰ ਨੇ ਰੂਸ ਦੇ ਸਭ ਤੋਂ ਵੱਡੇ ਬੈਂਕ ਤੇ ਹੋਰ ਆਰਥਿਕ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਹੈ ਤੇ ਇਨ੍ਹਾਂ 'ਤੇ ਪਾਬੰਦੀਆਂ ਲਗਾਈਆਂ ਹਨ।
ਰੂਸ ਦੇ ਸੈਂਟਰਲ ਬੈਂਕ ਸਮੇਤ ਇਹ ਪਾਬੰਦੀਆਂ 18 ਬੈਂਕਾਂ 'ਤੇ ਲਾਈਆਂ ਗਈਆਂ ਹਨ।
ਨਿਊਜੀਲੈਂਡ ਦੀ ਵਿਦੇਸ਼ ਮੰਤਰੀ ਨਨਾਇਆ ਮਹੁਤਾ ਨੇ ਇਸ ਸਬੰਧੀ ਕੁਝ ਸਮਾਂ ਪਹਿਲਾਂ ਹੀ ਜਾਣਕਾਰੀ ਜਾਰੀ ਕੀਤੀ ਹੈ। ਇਨ੍ਹਾਂ ਪਾਬੰਦੀਆਂ ਨੂੰ ਲਾਉਣ ਦਾ ਮਕਸਦ ਰੂਸ ਨੂੰ ਆਰਥਿਕ ਨੁਕਸਾਨ ਪਹੁੰਚਾਉਣਾ ਹੈ ਤਾਂ ਜੋ ਉਹ ਆਪਣੀ ਗਲਤੀ ਦਾ ਅਹਿਸਾਸ ਕਰ ਸਕੇ। ਇਨ੍ਹਾਂ ਪਾਬੰਦੀਆਂ ਦੇ ਨਾਲ ਹੀ ਨਿਊਜੀਲੈਂਡ ਉਨ੍ਹਾਂ ਦੇਸ਼ਾਂ ਦੀ ਸੂਚੀ ਵਿੱਚ ਆ ਖੜੌਤਾ ਹੈ, ਜਿਨ੍ਹਾਂ ਨੇ ਰੂਸ 'ਤੇ ਸਭ ਤੋਂ ਜਿਆਦਾ ਪਾਬੰਦੀਆਂ ਲਗਾਈਆਂ ਹਨ।