ਆਕਲੈਂਡ (ਹਰਪ੍ਰੀਤ ਸਿੰਘ) - ਪਬਲਿਕ ਸਰਵਿਸ ਕਮਿਸ਼ਨ ਦੇ ਹਵਾਲੇ ਤੋਂ ਹਾਸਿਲ ਹੋਈ ਜਾਣਕਾਰੀ ਤੋਂ ਸਾਹਮਣੇ ਆਇਆ ਹੈ ਕਿ ਮਈ ਵਿੱਚ ਹੜਤਾਲ ਕਰਨ ਦੇ ਮੰਤਵ ਨਾਲ 10 ਹਜਾਰ ਸਰਕਾਰੀ ਸਿਹਤ, ਸਾਇਂਟਫਿਕ ਤੇ ਟੈਕਨੀਕਲ ਕਰਮਚਾਰੀਆਂ ਨੇ ਵੋਟਿੰਗ ਕਰਕੇ ਫੈਸਲਾ ਲਿਆ ਹੈ।
ਅਸੈਂਸ਼ਲ ਹੈਲਥ ਬੋਰਡ ਹੈਲਥ ਕਰਮਚਾਰੀ 9 ਮਈ ਤੋਂ 20 ਤੱਕ ਵਰਕ ਟੂ ਰੂਲ ਅਪਨਾਉਣਗੇ ਤੇ ਇਸੇ ਦੌਰਾਨ 16 ਮਈ ਨੂੰ 24 ਘੰਟਿਆਂ ਲਈ ਹੜਤਾਲ ਵੀ ਕਰਨਗੇ।
ਦਰਅਸਲ ਤਨਖਾਹਾਂ ਦੇ ਮਤਭੇਦ 'ਤੇ ਅਜੇ ਤੱਕ ਕੋਈ ਇਕਮੱਤ ਨਾ ਬਨਣ ਦੇ ਕਾਰਨ ਇਨ੍ਹਾਂ ਕਰਮਚਾਰੀਆਂ ਨੇ 18 ਮਹੀਨਿਆਂ ਦੀ ਉਡੀਕ ਤੋਂ ਬਾਅਦ ਹੜਤਾਲ ਕਰਨ ਦਾ ਫੈਸਲਾ ਮੁੜ ਤੋਂ ਲਿਆ ਹੈ।
ਕਰਮਚਾਰੀਆਂ ਦੇ ਮਾਨਸਿਕ ਪੱਧਰ ਨੂੰ ਕਿਸ ਹੱਦ ਤੱਕ ਢਾਹ ਲੱਗੀ ਹੈ, ਇਸ ਗੱਲ ਦਾ ਅੰਦਾਜਾ ਇਸੇ ਸੱਚਾਈ ਤੋਂ ਲਿਆ ਜਾ ਸਕਦਾ ਹੈ ਕਿ ਡੀ ਐਚ ਬੀ ਵਿੱਚ ਕੰਮ ਕਰਨ ਵਾਲੇ ਕਈ ਕਰਮਚਾਰੀ ਕੇ ਐਫ ਸੀ ਆਦਿ ਰੈਸਟੋਰੈਂਟਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਤੋਂ ਵੀ ਘੱਟ ਤਨਖਾਹ ਹਾਸਿਲ ਕਰ ਰਹੇ ਹਨ ਤੇ ਅਜਿਹੇ ਵਿੱਚ ਆਪਣੇ ਕਿੱਤੇ ਨੂੰ ਨਿਆਂ ਦੁਆਉਣ ਲਈ ਇਨ੍ਹਾਂ ਹਜਾਰਾਂ ਕਰਮਚਾਰੀਆਂ ਨੇ ਹੜਤਾਲ ਕਰਨ ਦਾ ਫੈਸਲਾ ਲਿਆ ਹੈ।