Friday, 23 February 2024
16 March 2020 New Zealand

ਵੀਜੀਟਰ ਵੀਜਿਆਂ 'ਤੇ ਕੰਮ ਕਰਦੇ ਕਾਮੇ ਚੜੇ ਇਮੀਗ੍ਰੇਸ਼ਨ ਵਿਭਾਗ ਦੇ ਅੜਿੱਕੇ, ਜਲਦ ਹੋਣਗੇ ਡਿਪੋਰਟ

ਵੀਜੀਟਰ ਵੀਜਿਆਂ 'ਤੇ ਕੰਮ ਕਰਦੇ ਕਾਮੇ ਚੜੇ ਇਮੀਗ੍ਰੇਸ਼ਨ ਵਿਭਾਗ ਦੇ ਅੜਿੱਕੇ, ਜਲਦ ਹੋਣਗੇ ਡਿਪੋਰਟ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ): ਲੇਬਰ ਇੰਸਪੈਕਟੋਰੇਟ ਤੇ ਇਮੀਗ੍ਰੇਸ਼ਨ ਨਿਊਜੀਲੈਂਡ ਵਲੌਂ ਆਰੰਭੀ ਛਾਣਬੀਣ ਵਿੱਚ ਹੈਸਿਟੰਗਸ ਦੇ ਇੱਕ ਬਾਗ ਤੋਂ 7 ਕਰਮਚਾਰੀ ਅਤੇ 4 ਪੁਕੀਕੂਹੀ ਦੇ ਫਾਰਮਾਂ ਤੋਂ 4 ਅਜਿਹੇ ਕਰਮਚਾਰੀ ਫੜੇ ਗਏ ਹਨ, ਜਿਨ੍ਹਾਂ ਵਲੋਂ ਆਪਣੇ ਵੀਜਾ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ, ਇਨ੍ਹਾਂ ਵਿੱਚੋਂ 2 ਨੂੰ ਡਿਪੋਰਟ ਕੀਤੇ ਜਾਣ ਲਈ ਗ੍ਰਿਫਤਾਰ ਕੀਤਾ ਗਿਆ ਹੈ, 8 ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਹੈ ਅਤੇ ਇੱਕ ਦੀ ਡਿਪੋਰਟੇਸ਼ਨ ਜਲਦ ਤੋਂ ਜਲਦ ਕੀਤੇ ਜਾਣ ਦਾ ਨੋਟਿਸ ਦਿੱਤਾ ਗਿਆ ਹੈ।

ਇਨ੍ਹਾਂ ਕਰਮਚਾਰੀਆਂ ਚੋਂ ਕਿਸੇ ਕੋਲ ਵੀ ਫਾਰਮ ਜਾਂ ਬਾਗ ਦੇ ਮਾਲਕ ਨਾਲ ਕਾਂਟਰੇਕਟ ਨਹੀਂ ਸੀ ਅਤੇ ਇਹ ਸਾਰੇ ਗੈਰ ਕਾਨੂੰਨੀ ਢੰਗ ਨਾਲ ਇੱਥੇ ਕੰਮ ਕਰ ਰਹੇ ਸਨ।
ਮਾਲਕਾਂ ਤੇ ਹੁਣ ਕੀ ਕਾਰਵਾਈ ਹੋਏਗੀ, ਇਸ ਬਾਰੇ ਫੈਸਲਾ ਲਿਆ ਜਾਣਾ ਬਾਕੀ ਹੈ।

ADVERTISEMENT
NZ Punjabi News Matrimonials