ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ ਸਰਕਾਰੀ ਕਰਮਚਾਰੀਆਂ 'ਤੇ ਲਾਈ ਗਈ 3 ਸਾਲਾਂ ਦੀ 'ਪੇਅ ਫਰੀਜ਼' ਦੇ ਬਾਵਜੂਦ ਇਹ ਸਾਹਮਣੇ ਆਇਆ ਹੈ ਕਿ ਹਜਾਰਾਂ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਬੀਤੇ ਸਮੇਂ ਵਿੱਚ ਵਾਧਾ ਹੋਇਆ ਹੈ।
2500 ਤੋਂ ਵਧੇਰੇ ਕਰਮਚਾਰੀ ਜੋ $100,000 ਸਲਾਨਾ ਤਨਖਾਹ ਹਾਸਿਲ ਕਰਦੇ ਸਨ, ਉਨ੍ਹਾਂ ਦੀਆਂ ਤਨਖਾਹਾਂ ਵਿੱਚ ਵਿਸ਼ੇਸ਼ ਹਲਾਤਾਂ ਦਾ ਹਵਾਲਾ ਦਿੰਦਿਆਂ ਤਨਖਾਹਾਂ ਵਿੱਚ ਵਾਧਾ ਦਿੱਤਾ ਗਿਆ ਹੈ।
ਦਰਅਸਲ ਕੋਰੋਨਾ ਕਾਲ ਦੇ ਆਰਥਿਕ ਸੰਕਟ ਨਾਲ ਨਜਿੱਠਣ ਲਈ ਨਿਊਜੀਲੈਂਡ ਸਰਕਾਰ 2020 ਵਿੱਚ $100,000 ਤਨਖਾਹਾਂ ਹਾਸਿਲ ਕਰਨ ਵਾਲੇ ਸਰਕਾਰੀ ਕਰਮਚਾਰੀਆਂ ਲਈ ਇਹ ਫੈਸਲਾ ਲਿਆ ਸੀ, ਹਾਲਾਂਕਿ ਕਿ ਵਿਸ਼ੇਸ਼ ਮਾਹੌਲ ਵਿੱਚ ਪਬਲਿਕ ਸਰਵਿਸ ਕਮਿਸ਼ਨ ਤੋਂ ਇਜਾਜਤ ਲੈਕੇ ਇਨ੍ਹਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾ ਸਕਦਾ ਸੀ।
ਜਿਨ੍ਹਾਂ 2670 ਕਰਮਚਾਰੀਅ ਦੀਆਂ ਤਨਖਾਹਾਂ ਵਿੱਚ ਵਾਧੇ ਹੋਏ ਹਨ, ੳੇੁਹ ਤਾਂ $100,000 ਤੋਂ 15% ਤੱਕ ਵਧੇਰੇ ਸਲਾਨਾ ਤਨਖਾਹ ਹਾਸਿਲ ਕਰਦੇ ਹਨ ਤੇ ਇਸ ਕਾਰਨ ਉਨ੍ਹਾਂ ਕਰਮਚਾਰੀਆਂ ਵਿੱਚ ਨਿਰਾਸ਼ਾ ਵੀ ਹੈ, ਜਿਨ੍ਹਾਂ ਨੇ ਕੋਰੋਨਾ ਦੌਰਾਨ ਹਫਤੇ ਦੇ 7-7 ਦਿਨ ਕੰਮ ਕੀਤਾ ਤੇ ਇਸਦੇ ਬਾਵਜੂਦ ਉਨ੍ਹਾਂ ਨੂੰ ਇਸ ਫੈਸਲੇ ਕਾਰਨ ਤਨਖਾਹਾਂ ਵਿੱਚ ਵਾਧਾ ਨਾ ਮਿਲਿਆ ਤੇ ਇਹ ਹਜਾਰਾਂ ਕਰਮਚਾਰੀ ਆਪਣੇ ਆਪ ਨੂੰ ਕਾਫੀ ਛੋਟਾ ਮਹਿਸੂਸ ਕਰ ਰਹੇ ਹਨ।
ਹੁਣ ਇਸ ਕਾਰਨ ਸਰਕਾਰ ਦੀ ਅਲੋਚਨਾ ਹਰ ਪਾਸਿਓਂ ਸ਼ੁਰੂ ਹੋ ਗਈ ਹੈ। ਐਕਟ ਪਾਰਟੀ ਲੀਡਰ ਡੇਵਿਡ ਸੀਮੋਰ ਨੇ ਵੀ ਸਾਫ ਕਹਿ ਦਿੱਤਾ ਹੈ ਇਹ ਸਰਕਾਰ ਦਾ ਹਜਾਰਾਂ ਕਰਮਚਾਰੀਆਂ ਨਾਲ ਸਰਾਸਰ ਧੱਕਾ ਹੈ।