ਆਕਲੈਂਡ (ਹਰਪ੍ਰੀਤ ਸਿੰਘ) - ਸਿਹਤ ਮਹਿਕਮੇ ਨੇ ਅੱਜ ਨਿਊਜੀਲੈਂਡ ਵਿੱਚ ਕੋਰੋਨਾ ਦੇ ਐਕਸ ਈ ਵੇਰੀਂਅਟ ਦੇ ਪਹਿਲੇ ਕੇਸ ਦੀ ਪੁਸ਼ਟੀ ਕੀਤੀ ਹੈ, ਇਹ ਕੇਸ ਓਵਰਸੀਜ਼ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਦੱਸਦੀਏ ਕਿ ਐਕਸ ਈ ਵੇਰੀਂਅਟ ਯੂਰਪੀਅਨ ਦੇਸ਼ਾਂ ਵਿੱਚ ਲਗਾਤਾਰ ਫੈਲ ਰਿਹਾ ਹੈ ਤੇ ਆਸਟ੍ਰੇਲੀਆ ਵਿੱਚ ਵੀ ਬੀਤੇ ਹਫਤੇ ਇਸਦੇ ਪਹਿਲੇ ਕੇਸ ਦੀ ਪੁਸ਼ਟੀ ਕੀਤੀ ਗਈ ਸੀ। ਐਕਸ ਈ ਵੇਰੀਂਅਟ ਓਮੀਕਰੋਨ ਤੋਂ ਵੀ ਵਧੇਰੇ ਤੇਜੀ ਨਾਲ ਫੈਲਣ ਵਾਲਾ ਮੰਨਿਆ ਜਾਂਦਾ ਹੈ।
ਇਸ ਕੇਸ ਤੋਂ ਇਲਾਵਾ ਕੁੱਲ 7930 ਕੇਸਾਂ ਦੀ ਪੁਸ਼ਟੀ ਵੀ ਕੀਤੀ ਗਈ ਹੈ। ਇਸ ਵੇਲੇ 494 ਕੋਰੋਨਾ ਮਰੀਜ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ ਤੇ 15 ਆਈਸੀਯੂ ਵਿੱਚ।