ਆਕਲੈਂਡ (ਹਰਪ੍ਰੀਤ ਸਿੰਘ) - ਫੌਂਟੇਰਾ ਵਲੋਂ ਨਿਊਜੀਲੈਂਡ ਭਰ ਦੇ ਆਪਣੇ ਹੋਲਸੇਲਰਾਂ ਨੂੰ ਡੇਅਰੀ ਉਤਪਾਦਾਂ ਦੇ ਮੁੱਲ ਵਧਾਏ ਜਾਣ ਦੀ ਗੱਲ ਆਖੀ ਗਈ ਹੈ ਤੇ ਇਨ੍ਹਾਂ ਹੋਲਸੇਲਰਾਂ ਦਾ ਕਹਿਣਾ ਹੈ ਕਿ ਇਸ ਦਾ ਸਿੱਧਾ ਅਸਰ ਗ੍ਰਾਹਕਾਂ 'ਤੇ ਪਏਗਾ।
ਫੌਂਟੇਰਾ ਨੇ ਇਸ ਸਬੰਧੀ ਬੀਤੇ ਸਾਲ ਹੀ ਐਲਾਨ ਦਿੱਤਾ ਸੀ ਕਿ ਉਨ੍ਹਾਂ ਵਲੋਂ ਨਵੇਂ ਸਾਲ ਵਿੱਚ ਤਰਤੀਬੱਧ ਢੰਗ ਨਾਲ ਆਪਣੇ ਉਤਪਾਦਾਂ ਵਿੱਚ ਵਾਧਾ ਕਰੇਗੀ। ਕੰਪਨੀ ਦਾ ਦਾਅਵਾ ਹੈ ਕਿ ਉਤਪਾਦਾਂ ਦੇ ਮੁੱਲਾਂ ਵਿੱਚ ਵਾਧੇ ਦਾ ਸਭ ਤੋਂ ਅਹਿਮ ਕਾਰਨ ਇਸ ਵੇਲੇ ਹਰ ਪਾਸੇ ਹੋ ਰਹੀ ਮਹਿੰਗਾਈ ਹੈ। ਪਰ ਜੇ ਸਟੇਟਸ ਐਨ ਜੈਡ ਦਾ ਇਸ ਸਬੰਧੀ ਸਾਫ ਕਹਿਣਾ ਹੈ ਕਿ ਡੇਅਰੀ ਉਤਪਾਦਾਂ ਦੇ ਭਾਅ ਵਿੱਚ ਵਾਧਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਦੇਖਿਆ ਜਾ ਰਿਹਾ ਹੈ।