ਆਕਲੈਂਡ (ਹਰਪ੍ਰੀਤ ਸਿੰਘ) - ਰੋਬੋਬੈਂਕ ਵਲੋਂ ਕਰਵਾਏ ਸਰਵੇਖਣ ਦੀ ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਲਗਾਤਾਰ ਕਰਮਚਾਰੀਆਂ ਦੀ ਘਾਟ ਦਾ ਸਾਹਮਣਾ ਕਰ ਰਹੀ ਖੇਤੀਬਾੜੀ ਸੰਨਤ ਆਪਣੇ ਕਰਮਚਾਰੀਆਂ ਨੂੰ ਬਣਾਈ ਰੱਖਣ ਲਈ ਬੀਤੇ 2 ਸਾਲਾਂ ਵਿੱਚ ਔਸਤ 14% ਤਨਖਾਹਾਂ ਵਿੱਚ ਵਾਧੇ ਕਰ ਚੁੱਕੀ ਹੈ।
ਇਹ ਸਰਵੇਖਣ 729 ਕਰਮਚਾਰੀਆਂ ਤੇ ਕਈ ਕਾਰੋਬਾਰੀਆਂ 'ਤੇ ਕੀਤਾ ਗਿਆ ਸੀ। ਸਰਵੇਖਣ ਅਨੁਸਾਰ ਕਰਮਚਾਰੀਆਂ ਦੀ ਔਸਤ ਤਨਖਾਹ $64000 ਸਲਾਨਾ ਦੇ ਨਜਦੀਕ ਬੈਠਦੀ ਹੈ ਤੇ 2020 ਤੋਂ ਬਾਅਦ ਹੁਣ ਤੱਕ ਇਨ੍ਹਾਂ ਤਨਖਾਹਾਂ ਵਿੱਚ 14% ਦਾ ਵਾਧਾ ਹੋਇਆ ਦੱਸਿਆ ਜਾ ਰਿਹਾ ਹੈ। ਸ਼ੀਪ ਤੇ ਬੀਫ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਵੀ ਇਨ੍ਹਾਂ ਹੀ ਵਾਧਾ ਦਰਜ ਕੀਤਾ ਗਿਆ ਹੈ।
ਰੋਬੋਬੈਂਕ ਦੇ ਮੁੱਖ ਪ੍ਰਬੰਧਕ ਟੋਡ ਚੇਰਟਰੀਜ਼ ਦਾ ਮੰਨਣਾ ਹੈ ਕਿ ਬੰਦ ਪਏ ਬਾਰਡਰਾਂ ਕਾਰਨ ਫਾਰਮ ਮੈਨੇਜੇਰਾਂ 'ਤੇ ਆਪਣੇ ਕਰਮਚਾਰੀਆਂ ਨੂੰ ਬਣਾਈ ਰੱਖਣ ਤੇ ਹੋਰ ਕਰਮਚਾਰੀਆਂ ਨੂੰ ਆਕਰਸ਼ਿਤ ਕਰਨ ਦੇ ਨਤੀਜੇ ਵਜੋਂ ਤਨਖਾਹਾਂ ਵਿੱਚ ਇਹ ਵਾਧਾ ਕੀਤਾ ਗਿਆ ਹੈ।
ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਕਿ ਲਗਭਗ 70% ਮਾਲਕਾਂ ਨੂੰ ਆਪਣੇ ਮਨਪਸੰਦ ਅਨੁਭਵੀ ਕਰਮਚਾਰੀ ਨਹੀਂ ਮਿਲ ਰਹੇ ਹਨ।