ਆਕਲੈਂਡ (ਹਰਪ੍ਰੀਤ ਸਿੰਘ) - ਐਮ ਆਈ ਕਿਊ ਵਿੱਚ ਆਪਣੇ ਮਰਦੇ ਹੋਏ ਪਿਓ ਨੂੰ ਮਿਲਣ ਲਈ 66 ਘੰਟੇ ਦੀ ਭੁੱਖ ਹੜਤਾਲ ਕਰਨ ਵਾਲੇ ਕਰਟ ਲੇਂਡੋਰਫ ਨੇ ਨਿਊਜੀਲੈਂਡ ਸਰਕਾਰ ਤੋਂ ਮੁਆਫੀ ਦੀ ਮੰਗ ਕੀਤੀ ਹੈ।
ਦਰਅਸਲ ਅੱਜ ਹਾਈ ਕੋਰਟ ਵਲੋਂ ਆਪਣੇ ਫੈਸਲੇ ਵਿੱਚ ਸੁਣਾਇਆ ਕਿ ਇਹ ਗੱਲ ਠੀਕ ਸੀ ਕਿ ਨਿਊਜੀਲੈਂਡ ਵਾਸੀਆਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਐਮ ਆਈ ਕਿਊ ਦਾ ਨਿਯਮ ਜਰੂਰੀ ਸੀ, ਪਰ ਸਰਕਾਰ ਨੇ ਜਿਸ ਢੰਗ ਨਾਲ ਲਾਟਰੀ ਸਿਸਟਮ ਅਮਲ ਵਿੱਚ ਲਿਆਉਂਦਾ ਉਹ ਮਜਬੂਰ ਲੋਕਾਂ ਦੀ ਤਕਲੀਫ ਨੂੰ ਵਧਾਉਣ ਵਾਲਾ ਸੀ,ਅਜਿਹੇ ਲੋਕਾਂ ਵਿੱਚੋਂ ਇੱਕ ਸੀ ਕਰਟ, ਜੋ ਆਪਣੇ ਮਰਦੇ ਹੋਏ ਪਿਓ ਨੂੰ ਮਿਲਣ ਲਈ ਐਮ ਆਈ ਕਿਊ ਵਿੱਚ 66 ਘੰਟੇ ਭੁੱਖਾ ਰਿਹਾ ਤਾਂ ਜੋ ਉਸਨੂੰ ਐਮ ਆਈ ਕਿਊ ਵਿੱਚੋਂ ਜਾਣ ਦੀ ਇਜਾਜਤ ਮਿਲ ਸਕੇ ਤੇ ਉਹ ਆਪਣੇ ਮਰਦੇ ਹੋਏ ਪਿਓ ਨੂੰ ਮਿਲ ਸਕੇ।
ਹਾਈਕੋਰਟ ਨੇ ਕਿਹਾ ਕਿ ਸਰਕਾਰ ਇਸ ਨੂੰ ਹੋਰ ਪ੍ਰਭਾਵੀ ਢੰਗ ਨਾਲ ਅਮਲ ਵਿੱਚ ਲਿਆ ਸਕਦੀ ਸੀ, ਜਿਸ ਦੇ ਕਾਰਨ ਲੋਕਾਂ ਨੂੰ ਤਕਲੀਫ ਵਿੱਚੋਂ ਨਾ ਗੁਜਰਣਾ ਪੈਂਦਾ।