ਆਕਲੈਂਡ (ਹਰਪ੍ਰੀਤ ਸਿੰਘ) - ਨਵੇਂ ਪਾਸਪੋਰਟ ਬਨਾਉਣ ਨੂੰ ਲੈਕੇ ਨਿਊਜੀਲੈਂਡ ਵਾਸੀਆਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਮ ਤੌਰ 'ਤੇ ਜਿੱਥੇ ਇਸ ਕੰਮ ਲਈ 22 ਦਿਨ ਦਾ ਸਮਾਂ ਲੱਗਦਾ ਸੀ, ਉੱਥੇ ਹੀ ਹੁਣ ਕਈ ਨਿਊਜੀਲੈਂਡ ਵਾਸੀਆਂ ਨੂੰ ਇਸ ਲਈ 2-2 ਮਹੀਨੇ ਦੀ ਉਡੀਕ ਕਰਨੀ ਪੈ ਰਹੀ ਹੈ।
ਇਮੀਗ੍ਰੇਸ਼ਨ ਵਿਭਾਗ ਦੀ ਗੱਲ ਕਰੀਏ ਤਾਂ ਉਨ੍ਹਾਂ ਵਲੋਂ ਕਈ ਤੱਥਾਂ ;ਤੇ ਸਪਸ਼ਟੀਕਰਨ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਕਰਮਚਾਰੀਆਂ ਦੀ ਘਾਟ, ਬਾਰਡਰ ਖੁੱਲਣ ਕਾਰਨ ਪਾਸਪੋਰਟ ਐਪੀਲਕੇਸ਼ਨਾਂ ਦਾ ਹੱਦੋਂ ਵੱਧ ਆਉਣ, ਜਿਹੇ ਤੱਥ ਸ਼ਾਮਿਲ ਹਨ।
ਮੈਰੀਂਡਾ ਬਰਕਿਨਜ਼ ਜਿਹੇ ਜੋ ਆਪਣੇ ਬੱਚੇ ਦੇ ਪਾਸਪੋਰਟ ਦੀ ਉਡੀਕ ਕਰ ਰਹੇ ਹਨ ਤੇ ਸਿਰਫ ਕੁਝ ਦਿਨ ਰਹਿ ਗਏ ਹਨ, ਉਨ੍ਹਾਂ ਨੂੰ ਯੂਕੇ ਵਿੱਚ ਆਪਣੇ ਪਰਿਵਾਰ ਨੂੰ ਮਿਲਣ ਜਾਣ ਲਈ, ਉਨ੍ਹਾਂ ਦਾ ਕਹਿਣਾ ਹੈ ਕਿ ਵੈਬਸਾਈਟ ਰਾਂਹੀ ਜਾਂ ਫੋਨ ਰਾਂਹੀ ਵੀ ਵਿਭਾਗ ਨੂੰ ਸੰਪਰਕ ਕਰਨ ਦਾ ਕੋਈ ਫਾਇਦਾ ਨਹੀਂ ਮਿਲ ਰਿਹਾ ਹੈ ਤੇ ਉਨ੍ਹਾਂ ਦੀ ਪ੍ਰੇਸ਼ਾਨੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।