ਆਕਲੈਂਡ (ਹਰਪ੍ਰੀਤ ਸਿੰਘ) - ਵਿਕਟੋਰੀਆ ਯੂਨੀਵਰਸਿਟੀ ਦੀ ਸਕੋਲਰ ਤੇ ਯੂਨੀਵਰਸਿਟੀ ਵਿੱਚ ਪੀ ਐਚ ਡੀ ਦੀ ਪੜ੍ਹਾਈ ਕਰਦੀ 33 ਸਾਲਾ ਅਪਸਰਾ ਵਿਮਾਲਸਿਰੀ ਦਾ ਉਸਦੇ ਮੂਲ਼ ਦੇਸ਼ ਸ਼੍ਰੀਲੰਕਾ ਪਹੁੰਚਣ ਦੇ 2 ਦਿਨ ਬਾਅਦ ਹੀ ਉਸਦੇ ਘਰਵਾਲੇ ਵਲੋਂ ਉਸਦਾ ਕਤਲ ਕੀਤੇ ਜਾਣ ਦੀ ਖਬਰ ਹੈ।
ਅਪਸਰਾ ਜੋ ਕਿ ਸਮਾਜਿਕ ਕੰਮਾਂ ਵਿੱਚ ਵੀ ਕਾਫੀ ਅੱਗੇ ਸੀ, ਇੱਕ ਛੋਟੀ ਜਿਹੀ ਫੇਰੀ ਲਈ ਸ਼੍ਰੀਲੰਕਾ ਗਈ ਸੀ, ਜਿਸ ਵਿੱਚ ਉਸਨੇ ਪਰਿਵਾਰ ਨੂੰ ਮਿਲਣਾ ਸੀ ਤੇ ਸ਼੍ਰੀਲੰਕਾ ਦੇ ਮੌਜੂਦਾ ਬਾਰੇ ਹੋ ਰਹੇ ਪ੍ਰਦਰਸ਼ਨਾਂ ਵਿੱਚ ਸ਼ਾਮਿਲ ਹੋਣਾ ਸੀ।
ਉਸਦੀ ਮੌਤ 'ਤੇ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਦੱਸਦੀਏ ਕਿ ਅਪਸਰਾ ਇੱਥੇ ਵੀ ਕਈ ਵਾਰ ਪ੍ਰਦਰਸ਼ਨਾਂ ਵਿੱਚ ਹਿੱਸਾ ਲੈ ਚੁੱਕੀ ਹੈ।