ਆਕਲੈਂਡ (ਹਰਪ੍ਰੀਤ ਸਿੰਘ) - ਨੈਸ਼ਨਲ ਪਾਰਟੀ ਦੇ ਸਾਬਕਾ ਪ੍ਰਧਾਨ ਸਾਈਮਨ ਬ੍ਰਿਜਸ ਵਲੋਂ ਬੀਤੇ ਮਹੀਨੇ ਅਚਨਚੇਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਤੇ ਅਗਲੇ ਹਫਤੇ ਪਾਰਲੀਮੈਂਟ ਨੂੰ ਸਦਾ ਲਈ ਅਲਵਿਦਾ ਕਹਿਣ ਤੋਂ ਬਾਅਦ ਸਾਈਮਨ ਬ੍ਰਿਜਸ ਆਕਲੈਂਡ ਵਿੱਚ ਅਹਿਮ ਅਹੁਦੇ ਲਈ ਨਾਮਜੱਦ ਕੀਤੇ ਜਾਣਗੇ, ਉਨ੍ਹਾਂ ਨੂੰ ਆਕਲੈਂਡ ਚੈਂਬਰ ਆਫ ਕਾਮਰਸ ਕਮਿਸ਼ਨ ਵਿੱਚ ਕਾਫੀ ਵਧੀਆ ਅਹੁਦਾ ਦਿੱਤੇ ਦੀ ਗੱਲ ਕੀਤੀ ਜਾ ਰਹੀ ਹੈ।
ਦੱਸਦੀਏ ਕਿ 45 ਸਾਲਾ ਸਾਈਮਨ ਬ੍ਰਿਜਸ ਟੌਰੰਗੇ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ ਤੇ ਫਰਵਰੀ 2018 ਤੋਂ ਮਈ 2020 ਤੱਕ ਪਾਰਟੀ ਲੀਡਰ ਵਜੋਂ ਵੀ ਸੇਵਾਵਾਂ ਦੇ ਚੁੱਕੇ ਹਨ। ਹੁਣ ਉਹ ਆਪਣੇ ਪਰਿਵਾਰ ਨਾਲ ਵਧੇਰੇ ਸਮਾਂ ਬਿਤਾਉਣਾ ਚਾਹੁੰਦੇ ਹਨ, ਜਿਸ ਕਰਕੇ ਉਨ੍ਹਾਂ ਇਹ ਫੈਸਲਾ ਲਿਆ ਹੈ।
ਉਨ੍ਹਾਂ ਦੇ ਚੰਗੇ ਭਵਿੱਖ ਲਈ ਨੈਸ਼ਨਲ ਪਾਰਟੀ ਦੇ ਮੌਜੂਦਾ ਪ੍ਰਧਾਨ ਕ੍ਰਿਸਟੋਫਰ ਲਕਸਨ ਨੇ ਸਾਥੀਆਂ ਸਮੇਤ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।