ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਮਹਾਂਮਾਰੀ ਦੌਰਾਨ ਨਿਊਜੀਲ਼ੈਂਡ ਦੇ ਸਿਰਫ 2 ਖੇਤਰਾਂ ਵਿੱਚ ਹੀ ਆਰਥਿਕ ਉਨੱਤੀ ਦੇਖਣ ਨੂੰ ਮਿਲੀ ਉਹ ਸੀ ਰੀਅਲ ਅਸਟੇਟ ਤੇ ਕੰਸਟਰਕਸ਼ਨ ਦਾ ਤੇ ਸਭ ਤੋਂ ਜਿਆਦਾ ਪ੍ਰਭਾਵਿਤ ਹੋਣ ਵਾਲਾ ਖੇਤਰ ਹੈ ਅੰਤਰ-ਰਾਸ਼ਟਰੀ ਐਜੁਕੇਸ਼ਨ ਦਾ, ਜੋ ਕਿ ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਨਿਊਜੀਲੈਂਡ ਦੀ ਐਕਸਪੋਰਟ ਦੀ ਸਭ ਤੋਂ ਵੱਡੀ $5 ਬਿਲੀਅਨ ਦੀ ਕਮਾਈ ਲਈ ਪੰਜਵਾਂ ਸਥਾਨ ਰੱਖਦਾ ਸੀ।
ਇਸਦਾ ਸਿੱਧਾ ਆਰਥਿਕ ਲਾਹਾ ਕਈ ਖੇਤਰਾਂ ਨੂੰ ਮਿਲਦਾ ਸੀ।
ਇਸ ਸਬੰਧੀ ਨੈਸ਼ਨਲ ਪਾਰਟੀ ਦੇ ਸਾਬਕਾ ਐਮ ਪੀ ਤੇ ਫਾਇਨਾਂਸ ਮਨਿਸਟਰ ਸਟੀਵਨ ਜੋਇਸ ਦਾ ਕਹਿਣਾ ਹੈ ਹੁਣ ਬਾਰਡਰ ਮੁੜ ਤੋਂ ਖੁੱਲ ਰਹੇ ਹਨ ਤੇ ਇਹੀ ਵੇਲਾ ਜਦੋਂ ਨਿਊਜੀਲੈਂਡ ਸਰਕਾਰ ਨੂੰ ਅੰਤਰ-ਰਾਸ਼ਟਰੀ ਐਜੁਕੇਸ਼ਨ ਖੇਤਰ ਦੀ ਕਦਰ ਜਾਨਣੀ ਚਾਹੀਦੀ ਹੈ ਤੇ ਇਸ ਸਬੰਧ ਏਸ਼ੀਆ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਮੁੜ ਤੋਂ ਆਕਰਿਸ਼ਤ ਕਰਨ ਲਈ ਉਪਰਾਲੇ ਸ਼ੁਰੂ ਕਰਨੇ ਚਾਹੀਦੇ ਹਨ।