ਆਕਲੈਂਡ (ਜਸਪ੍ਰੀਤ ਸਿੰਘ ਰਾਜਪੁਰਾ ) ਪਟਿਆਲੇ ਦੀ ਧਰਤੀ ਤੇ ਬੀਤੇ ਸੁੱਕਰਵਾਰ ਅਤੇ ਸਨੀਵਾਰ ਨੂੰ ਵਾਪਰੇ ਘਟਨਾਕਰਮ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾ ਮਹੋਲ ਨੂੰ ਵਿਗਾੜਨ ਅਤੇ ਇਸ ਚ ਤੇਲ ਪਾ ਭੜਕਾਉਣ ਦੀ ਹਿੰਦੂ ਜਥੇਬੰਦੀ ਸਿਵ ਸੈਨਾਂ ਨੇ ਕੀਤੀ ਅਤੇ ਜੇ ਸਿੱਖ ਨੋਜਵਾਨਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋ ਸਿੱਖ ਪ੍ਰਵਾਰਕ ਭਾਈ ਬਰਜਿੰਦਰ ਸਿੰਘ ਪਰਵਾਨਾ ਨਾਲ ਮਿਲ ਕੇ ਇਸ ਘਟਨਾ ਤੋ ਕਈ ਦਿਨ ਪਹਿਲਾਂ ਪਟਿਆਲਾ ਦੇ SSP ਡਾਕਟਰ ਨਾਨਾਕ ਸਿੰਘ ਨੂੰ ਮਿਲ਼ ਆਪਣੀ ਸਿਕਾਇਤ ਵੀ ਦਰਜ਼ ਕਰਵਾਈ ਸੀ ਕਿ ਸਹਿਰ ਦਾ ਮਹੋਲ ਖਰਾਬ ਕਰਨ ਵਾਲੇ ਗਲਤ ਅਨਸਰਾ ਨੂੰ ਨੱਥ ਪਾ ਕੇ ਰੱਖੋਗੇ ਤਾਂ ਅਸੀਂ ਗੁਰਦਵਾਰਾ ਸਾਹਿਬ ਤੋਂ ਬਾਹਰ ਨਹੀਂ ਆਵਾਂਗੇ,ਪਰ ਫਿਰ ਪ੍ਰਸ਼ਾਸ਼ਨ ਨੇ ਇਹਨਾਂ 20-30 ਸਰਾਰਤੀ ਅਨਸਰਾਂ ਨੂੰ ਸੜਕਾਂ ਤੇ ਨਾਹਰੇ ਲਾਉਣ ਦੀ ਇਜ਼ਾਜ਼ਤ ਹੀ ਕਿਉਂ ਦਿੱਤੀ ਜੇ ਇਹਨਾਂ ਨੂੰ ਫੜ੍ਹ ਕੇ ਪਹਿਲਾ ਹੀ ਸਰਕਾਰ ਤੇ ਪ੍ਰਸਾਸਨ ਨੇ ਕਦਮ ਚੁੱਕਿਆ ਹੁੰਦਾ ਅਤੇ ਜਿਵੇ ਜੂਨ ਚੁਰਾਸੀ ਦੇ ਪ੍ਰੋਗਰਾਮ ਤੋਂ ਪਹਿਲਾ ਸਿੱਖਾ ਨੂੰ ਪੁਲਸ ਚੱਕਦੀ ਹੈ ਇਹਨਾਂ ਨੂੰ ਵੀ ਸੁਰੱਖਿਆ ਦੇ ਮੱਦੇਨਜ਼ਰ ਹਵਾਲਾਤ ਪਿੱਛੇ ਸੁੱਟਿਆ ਹੁੰਦਾ ਤਾਂ ਗੱਲ ਇਥੋਂ ਤੱਕ ਪਹੁੰਚਦੀ ਹੀ ਨਾ ਕੀ 20-30 ਬੰਦਿਆਂ ਨੂੰ ਕਾਬੂ ਕਰਨਾ ਸੌਖਾ ਸੀ ਜਾਂ ਹਜ਼ਾਰਾਂ ਨੂੰ ?
ਹੁਣ ਜੇਕਰ ਗੱਲ ਸਿੱਖ ਸੰਗਤ ਦੀ ਕੀਤੀ ਜਾਵੇ ਉਹਨਾਂ ਆਪਣੇ ਤੋਖਲੇ ਪਹਿਲਾ ਹੀ ਸਰਕਾਰ ਪ੍ਰਸਾਸਨ ਨੂੰ ਦੱਸੇ ਅਤੇ ਪੁਲਸ ਨੇ ਵਾਧਾ ਵੀ ਕੀਤਾ ਕਿ ਕੁਝ ਨਹੀਂ ਵਾਪਰੇਗਾ ਪਰ ਪੁਲਿਸ ਆਪਣੇ ਕਹੇ ਮੁਤਬਕ ਇਹਨਾਂ ਨੂੰ ਨੱਥ ਨਹੀਂ ਪਾ ਸਕੀ ਫਿਰ ਸੰਗਤ ਦਾ ਕੀ ਦੋਸ਼ ਸੰਗਤ ਗੁਰਦਵਾਰਾ ਸਾਹਿਬ ਤੋਂ ਨਿਕਲ ਕੇ ਵੀ ਪੁਲਿਸ ਦੇ ਕਹੇ 2 ਘੰਟੇ ਰਸਤੇ ਵਿੱਚ ਬੈਠੀ ਰਹੀ ਮੰਦਰ ਵੱਲ ਉਦੋਂ ਵਧੀ ਜਦੋਂ ਉਹਨਾਂ ਮੰਦਰ ਵਿੱਚੋਂ ਨਿਕਲ਼ ਸੜਕ ਦੇ ਦੂਜੇ ਪਾਸੇ ਆ ਕੇ ਕਿਰਪਾਨ ਨਾਲ਼ ਕੁਝ ਸਿੰਘਾਂ ਤੇ ਹਮਲਾ ਕੀਤਾ ਇਹ ਸੁਣ ਕੇ ਫਿਰ ਸੰਗਤ ਕਾਬੂ ਵਿੱਚ ਕਿਵੇਂ ਰਹਿੰਦੀ ? ਉਹ ਏਨਾਂ ਕੁਜ ਕਰਨ ਤੋਂ ਬਾਅਦ ਵੀ ਆਜ਼ਾਦ ਫਿਰਨ ਤੇ ਪਰਵਾਨਾ ਮਾਸਟਰ ਮਾਈਂਡ ਕਿਵੇਂ ? ਜਿਹੜਾ ਸ਼ਾਮ 6 ਵਜੇ ਤੱਕ ਗੁਰਦਵਾਰੇ ਵਿੱਚੋਂ ਬਾਹਰ ਨਿਕਲਿਆ ਹੀ ਨਹੀਂ ।
ਇਸ ਦੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਹਿੰਦੂ ਸੰਸਥਾਵਾ ਦੇ ਮੈਬਰਾਂ ਵੱਲੋ ਇਸ ਸਾਰੇ ਘਟਨਾ ਨੂੰ ਸੁਰੂ ਕਰਨ ਵਾਲੇ ਸਾਜਿਸ਼ਕਾਰ ਜਿਹਨਾਂ ਵੱਲੋ ਪ੍ਰੋਗਰਾਮ ਦਿੱਤਾ ਗਿਆ ਅਤੇ ਪੋਸਟਰ ਰਲੀਜ਼ ਕੀਤੇ ਨੂੰ ਕਾਲੀ ਮਾਤਾ ਮੰਦਰ ਪਰਿਸਰ ਦੇ ਬਾਹਰ ਕੁੱਟਮਾਰ ਕੀਤੀ ਅਤੇ ਕਿਹਾ ਕਿ ਇਹ ਲੋਕ ਸਹਿਰ ਦਾ ਮਹੋਲ ਖਰਾਬ ਕਰ ਰਹੇ ਹਨ ਅਤੇ ਇਹਨਾਂ ਦਾ ਧਾਰਮਿਕ ਸਥਾਨ ਤੇ ਆਉਣਾ ਸਾਨੂੰ ਬਰਦਾਸਤ ਨਹੀ । ਇਸ ਤੋਂ ਬਾਅਦ ਸਿਵ ਸੈਨਾ ਵੱਲੋ ਬਿਆਨ ਜਾਰੀ ਕਰ ਇਸ ਘਟਨਾ ਨੂੰ ਸੁਰੂ ਕਰਨ ਵਾਲੇ ਹਰਿਸ਼ ਸਿੰਗਲਾ ਨੂੰ ਬਾਹਰ ਦਾ ਰਸਤਾ ਵੀ ਦਿਖਾ ਦਿੱਤਾ ਅਤੇ ਪੁਲਸ ਵੱਲੋ ਗ੍ਰਿਫ਼ਤਾਰੀ ਵੀ ਕਰ ਲਈ ।
ਹੁਣ ਗੱਲ ਕੀਤੀ ਜਾਵੇ ਪਰਵਾਨੇ ਵਰਗੇ ਸਿੱਖ ਨੋਜਵਾਨਾ ਦੀ ਜਿਹਨਾਂ ਵੱਲੋ ਪ੍ਰਸਾਸ਼ਨ ਨੂੰ ਸਭ ਕੁਝ ਦੱਸਿਆ ਗਿਆ ਪਰ ਮੋਕੇ ਸਮੇਂ ਪ੍ਰਸਾਸਨ ਨੇ ਕੁਝ ਨਹੀ ਕੀਤਾ ! ਬਿੰਨਾ ਜਾਂਚ ਪੜਤਾਲ ਹੀ ਸਿੱਖ ਨੋਜਵਾਨਾ ਨੂੰ ਸਾਜਿਸ਼ਘਾੜੇ ਦੱਸਣਾ ਕਿਸ ਕਨੂੰਨ ਦੀ ਕਿਤਾਬ ਚ ਲਿਖਿਆ । ਕਿ ਪੁਲਸ ਨੂੰ ਗਿ੍ਫ਼ਤਾਰ ਕੀਤੇ ਨੋਜਵਾਨਾ ਦੀ ਜਾਂਚ ਪੜਤਾਲ ਤੱਕ ਇੱਦਾ ਦੇ ਬਿਆਨਾ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ ਕਿ ਪੁਲਸ ਨੂੰ ਨਿਰਪੱਖ ਜਾਂਚ ਨਹੀ ਕਰਨੀ ਚਾਹੀਦੀ ਸੀ । ਫਿਰ ਜੇ ਹੁਣ ਸਾਜਿਸ਼ਘਾੜੇ ਗਰਦਾਨ ਦਿੱਤਾ ਕਿ ਹੁਣ ਭਾਰਤ ਦੀ ਅਦਾਲਤਾ ਬੰਦ ਕਰ ਦਿੱਤੀਆ ਜਾਣ ਗਿਆ ਕਿ ਪੁਲਸ ਹੀ ਸਭ ਕੁਝ ਕੰਮ ਕਰੇਗੀ ਅਦਾਲਤਾ ਵਾਲਾ ਜਾਂ ਪੁਲਸ ਨੂੰ ਕਿਸੇ ਦਫ਼ਤਰ ਤੋਂ ਹੀ ਆਦੇਸ਼ ਹੋਏ ਇਸ ਤਰਾਂ ਦੇ ਬਿਆਨ ਦੇਣ ਲਈ ।