ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀਆਂ ਸਭ ਤੋਂ ਵੱਡੀਆਂ ਚੋਂ ਇੱਕ ਤੇ ਵੈਲੰਿਗਟਨ ਦੀ ਸ਼ਾਇਦ ਸਭ ਤੋਂ ਵੱਡੀ ਕੰਸਟਰਕਸ਼ਨ ਕੰਪਨੀ ਆਰਮਸਟਰੋਂਗ ਡੋਨਜ਼ ਕਮਰਸ਼ਲ ਵਲੋਂ ਆਪਣੇ ਆਪ ਨੂੰ ਦੀਵਾਲੀਆ ਐਲਾਨੇ ਜਾਣ ਦੀ ਖਬਰ ਹੈ।
ਦੱਸਦੀਏ ਕਿ ਇਹ ਕੰਪਨੀ ਕਿਸੇ ਵੇਲੇ ਸਰਕਾਰੀ ਪੱਧਰ ਦੇ ਤੇ ਨਿੱਜੀ ਖੇਤਰ ਨਾਲ ਸਬੰਧਤ ਵੱਡੇ-ਵੱਡੇ ਕਮਰਸ਼ਲ ਪ੍ਰੋਜੈਕਟ ਹਾਸਿਲ ਕਰਕੇ ਉਨ੍ਹਾਂ 'ਤੇ ਕੰਮ ਕਰਦੀ ਸੀ। ਇਸ ਵੇਲੇ ਵੀ ਕੰਪਨੀ ਕੋਲ ਕਈ ਮਿਲੀਅਨ ਡਾਲਰਾਂ ਦੇ ਪ੍ਰੋਜੈਕਟ ਅਜੇ ਬਕਾਇਆ ਸਨ।
ਕੰਸਟਰਕਸ਼ਨ ਦੇ ਖੇਤਰ ਵਿੱਚ ਕੰਪਨੀ ਨੇ ਕਈ ਵੱਡੇ ਇਨਾਮ ਤੇ ਸਨਮਾਨ ਆਪਣੇ ਨਾਮ ਹਾਸਿਲ ਕੀਤੇ ਹਨ।
ਲਿਕੁਰੀਡੇਟਰ ਗ੍ਰਾਂਟ ਥਾਂਮਪਸਨ ਨੂੰ ਇਸ ਕੰਮ ਲਈ ਐਲਾਨ ਦਿੱਤਾ ਗਿਆ ਹੈ।