ਆਕਲੈਂਡ (ਹਰਪ੍ਰੀਤ ਸਿੰਘ) - ਇਸ ਸਾਲ ਦੇ ਸ਼ੁਰੂ ਵਿੱਚ ਐਂਟੀ-ਮੇਨਡੇਟਸ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਕਾਰਨ ਨੈਸ਼ਨਲ ਪਾਰਟੀ ਦੇ ਸਾਬਕਾ ਮੈਂਬਰ ਪਾਰਲੀਮੈਂਟ ਨੂੰ 2 ਸਾਲਾਂ ਲਈ ਪਾਰਲੀਮੈਂਟ ਦੇ ਗਰਾਉਂਡਾ ਵਿੱਚ ਆਉਣ ਤੋਂ ਬੈਨ ਕਰ ਦਿੱਤਾ ਗਿਆ ਹੈ।
ਇਸ ਲਈ ਮੈਟ ਕਿੰਗ ਖਿਲਾਫ ਟਰੈਸਪਾਸ ਨੋਟਿਸ ਜਾਰੀ ਕਰਦਿਆਂ ਉਨ੍ਹਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਦੱਸਦੀਏ ਕਿ ਐਂਟੀ-ਮੇਨਡੇਟਸ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਵਾਲੇ ਜਿੰਨੇਂ ਵੀ ਲੋਕਾਂ ਦੀ ਪਹਿਚਾਣ ਹੋਈ ਹੈ, ਉਨ੍ਹਾਂ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਹੈ।
ਮੈਟ ਕਿੰਗ ਨੇ ਆਪਣੇ ਖਿਲਾਫ ਜਾਰੀ ਹੋਏ ਇਸ ਨੋਟਿਸ ਨੂੰ ਸਰਾਸਰ ਗਲਤ ਦੱਸਦਿਆਂ ਇਸਨੂੰ ਲੋਕਤੰਤਰ ਦੇ ਖਿਲਾਫ ਦੱਸਿਆ ਹੈ। ਦੱਸਦੀਏ ਕਿ ਮੈਟ ਕਿੰਗ ਨੇ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਤੋਂ ਪਾਰਲੀਮੈਂਟ ਤੋਂ ਅਸਤੀਫਾ ਦੇ ਦਿੱਤਾ ਸੀ।