ਆਕਲੈਂਡ (ਹਰਪ੍ਰੀਤ ਸਿੰਘ) - ਐਨ ਜੈਡ ਫਰਸਟ ਪਾਰਟੀ ਲੀਡਰ ਤੇ ਸਾਬਕਾ ਉਪ ਪ੍ਰਧਾਨ ਮੰਤਰੀ ਵਿਨਸਟਨ ਪੀਟਰਜ਼ ਨੂੰ ਸਰਕਾਰ ਵਿਰੁੱਧ ਹੋਏ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਕਾਰਨ ਪਾਰਲੀਮੈਂਟ ਦੇ ਗਰਾਉਂਡ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਹੈ ਤੇ ਇਸ ਲਈ ਉਨ੍ਹਾਂ ਨੂੰ 2 ਸਾਲ ਵਾਸਤੇ ਟਰੈਸਪਾਸ ਨੋਟਿਵ ਵੀ ਜਾਰੀ ਕੀਤਾ ਗਿਆ ਹੈ।
ਪਰ ਵਿਨਸਟਨ ਪੀਟਰਜ਼ ਇਸ ਗੱਲ ਤੋਂ ਨਾਖੁਸ਼ ਹਨ ਤੇ ਉਨ੍ਹਾਂ ਦਾ ਦਾਅਵਾ ਹੈ ਕਿ ਉਹ ਪ੍ਰਦਰਸ਼ਨਕਾਰੀਆਂ ਦੇ ਸੱਦੇ 'ਤੇ ਸਿਰਫ ਉਨ੍ਹਾਂ ਦੀ ਗੱਲ ਸੁਨਣ ਗਏ ਸਨ, ਜਦਕਿ ਉਹ ਪ੍ਰਦਰਸ਼ਨ ਦਾ ਹਿੱਸਾ ਕਦੇ ਵੀ ਨਹੀਂ ਰਹੇ। ਇਸੇ ਲਈ ਵਿਨਸਟਨ ਨੇ ਕੋਰਟ ਵਿੱਚ ਜਾਣ ਦਾ ਫੈਸਲਾ ਲਿਆ ਹੈ ਤਾਂ ਜੋ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਨਿਆਂ ਮਿਲ ਸਕੇ।
ਵਿਨਸਟਨ ਨੇ ਕਿਹਾ ਹੈ ਕਿ ਉਨ੍ਹਾਂ ਆਪਣੇ ਵਕੀਲ ਦੀ ਸਲਾਹ 'ਤੇ ਜੂਡੀਸ਼ੀਅਲ ਰੀਵਿਊ ਲੈਣ ਦਾ ਫੈਸਲਾ ਕੀਤਾ ਹੈ।