ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਪਾਰਲੀਮੈਂਟ ਸਪੀਕਰ ਟਰੇਵਰ ਮਲਾਰਡ ਨੇ ਕੁਝ ਸਮਾਂ ਪਹਿਲਾਂ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਰਕਾਰ ਵਿਰੁੱਧ ਚਲਾਏ ਗਏ ਐਂਟੀਮੈਨਡੇਟਸ ਪ੍ਰਦਰਸ਼ਨ ਕਰਨ ਵਾਲਿਆਂ ਵਿਰੁੱਧ ਹੁਣ ਤੱਕ 151 ਟਰੇਸਪਾਸ ਨੋਟਿਸ ਜਾਰੀ ਕੀਤੇ ਗਏ ਹਨ, ਇਹ ਸਾਰੇ ਲੋਕ 2 ਸਾਲ ਤੱਕ ਪਾਰਲੀਮੈਂਟ ਦੀ ਗਰਾਉਂਡ ਵਿੱਚ ਦਾਖਿਲ ਨਹੀਂ ਹੋ ਸਕਣਗੇ। ਇਨ੍ਹਾਂ ਲੋਕਾਂ ਵਿੱਚ 144 ਨੋਟਿਸ ਉਨ੍ਹਾਂ ਲੋਕਾਂ ਖਿਲਾਫ ਹਨ, ਜੋ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਸਨ ਤੇ 7 ਨੋਟਿਸ ਪਰਸਨ ਆਫ ਇਨਟਰਸਟ ਦੇ ਸਬੰਧ ਵਿੱਚ ਸਨ। ਇਨ੍ਹਾਂ 7 ਵਿਚੋਂ 5 ਟਰੈਸਪਾਸ ਨੋਟਿਸ ਰੱਦ ਕਰ ਦਿੱਤੇ ਗਏ ਹਨ ਤੇ 2 ਅਜੇ ਵੀ ਅਮਲ ਵਿੱਚ ਰਹਿਣਗੇ।