ਆਕਲੈਂਡ (ਹਰਪ੍ਰੀਤ ਸਿੰਘ) - ਮਾਉਂਟ ਮੈਂਗਨੁਈ ਦੀ ਜਿਸ ਕਾਫੀ ਵਿਅਸਤ ਸੜਕ ਦੇ ਇੱਕ ਪਾਸੇ ਨੂੰ ਬੰਦ ਕਰ ਦਿੱਤਾ ਗਿਆ ਸੀ, ਉਸ ਦੇ ਕਾਰਨ ਬੀਤੇ ਸਿਰਫ 2 ਹਫਤਿਆਂ ਵਿਚ ਕਾਉਂਸਲ ਨੂੰ ਕਾਰ ਚਾਲਕਾਂ ਤੋਂ ਹੁਣ ਵਾਲੇ ਜੁਰਮਾਨਿਆਂ ਦੀ ਕਮਾਈ ਰਿਕਾਰਡਤੋੜ $1.2 ਮਿਲੀਅਨ ਪੁੱਜ ਗਈ ਹੈ।
ਦਰਅਸਲ ਟੌਰੰਗਾ ਸਿਟੀ ਕਾਉਂਸਲ ਨੇ ਲੰਿਕਸ ਐਵੇਨਿਊ 'ਤੇ ਕੁਲ-ਡੇ-ਸੇਕ ਦਾ ਟ੍ਰਾਇਲ ਕਰ ਰਹੀ ਹੈ, ਜਿਸ ਕਾਰਨ ਉਕਤ ਸੜਕ ਦਾ ਇੱਕ ਪਾਸਾ ਬੰਦ ਕੀਤਾ ਗਿਆ ਹੈ।
ਕੁਲ-ਡੇ-ਸੇਕ 2 ਬੱਸ ਲੇਨਜ਼ ਨੂੰ ਜੋੜਕੇ ਬਣਦਾ ਹੈ ਤੇ ਜੋ ਵੀ ਇਨ੍ਹਾਂ ਵਿਚਾਲੇ ਗੁਜਰਦਾ ਹੈ, ਉਨ੍ਹਾਂ ਨੂੰ $150 ਦਾ ਜੁਰਮਾਨਾ ਲਾਇਆ ਜਾਂਦਾ ਹੈ। ਅਜੇ ਟ੍ਰਾਇਲ ਦੇ ਪਹਿਲੇ 15 ਦਿਨ ਹੀ ਹੋਏ ਹਨ ਤੇ ਕਾਉਂਸਲ ਨੇ 8500 ਵਾਰਨਿੰਗ ਲੇਟਰਾਂ ਤੇ 8000 ਜੁਰਮਾਨੇ ਜਾਰੀ ਵੀ ਕਰ ਦਿੱਤੇ ਹਨ।
ਲੰਿਕਸ ਐਵੇਨਿਊ 3 ਸਕੂਲਾਂ ਨੂੰ ਸਾਂਝੀ ਪੈਂਦੀਆਂ ਸੜਕਾਂ ਦਾ ਮੇਲ ਹੈ ਤੇ ਇਸ 'ਤੇ ਟ੍ਰੈਫਿਕ ਵੱਧਣ ਕਾਰਨ ਸੁਰੱਖਿਆ ਨੂੰ ਲੈਕੇ ਇਹ ਕਾਫੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ।