ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਮਸ਼ਹੂਰ ਤੇ ਬਦਨਾਮ ਟੈੱਕ ਕਾਰੋਬਾਰੀ ਕਿਮ ਡਾਟਕਾਮ ਇੱਕ ਵਾਰ ਫਿਰ ਤੋਂ ਪਿਓ ਬਨਣ ਦੀ ਤਿਆਰੀ ਵਿੱਚ ਹੈ, ਉਸਦੀ 21 ਸਾਲਾ ਨਵੀਂ ਘਰਵਾਲੀ ਲਿਜ਼ ਡਾਟਕਾਮ ਇਸ ਵੇਲੇ ਗਰਭਵਤੀ ਹੈ।
ਦੱਸਦੀਏ ਕਿ ਜਰਮਨ ਮੂਲ ਦੇ ਕਿਮ ਇਸ ਵੇਲੇ 48 ਸਾਲ ਦੇ ਹਨ ਤੇ ਛੇਵੇਂ ਬੱਚੇ ਦੇ ਪਿਤਾ ਬਨਣ ਜਾ ਰਹੇ ਹਨ। ਉਹ ਪਹਿਲੀ ਵਾਰ ਸੁਰਖੀਆਂ ਵਿੱਚ ਉਸ ਵੇਲੇ ਆਏ ਸਨ, ਜੱਦ ਉਨ੍ਹਾਂ ਦੇ ਆਕਲੈਂਡ ਦੇ ਕੋਟਸਵਿਲੇ ਸਥਿਤ $30 ਮਿਲੀਅਨ ਮੁੱਲ ਦੇ ਮਹਿਲ ਵਿੱਚ ਐਂਟੀ ਟੈਰਰੀਸਟ ਹੈਵਿਲੀ ਆਰਮਡ ਕਮਾਂਡੋਜ਼ ਵਲੋਂ ਰੇਡ ਕੀਤੀ ਗਈ ਸੀ ਤੇ ਅਮਰੀਕਾ ਨੂੰ ਉਨ੍ਹਾਂ ਦੀ ਹਵਾਲਗੀ ਨੂੰ ਲੈਕੇ ਅਮਰੀਕੀ ਸੁਪਰੀਮ ਕੋਰਟ ਵਿੱਚ ਬੀਤੇ 10 ਸਾਲਾਂ ਤੋਂ ਅਜੇ ਵੀ ਕੇਸ ਚੱਲ ਰਿਹਾ ਹੈ।
ਕਿਮ ਨੇ ਫਾਈਲ ਸ਼ੇਅਰਿੰਗ ਪਲੇਟਫਾਰਮ ਮੈਗਾਅਪਲੋਡ ਦੀ ਇਜਾਦ ਕੀਤੀ ਸੀ ਤੇ ਇਸੇ ਨੂੰ ਲੈਕੇ ਕਾਪੀਰਾਈਟ ਸਬੰਧੀ ਵਿਵਾਦ ਉਨ੍ਹਾਂ ਨਾਲ ਬੀਤੇ 10 ਸਾਲਾਂ ਤੋਂ ਚੱਲ ਰਿਹਾ ਹੈ। ਇਸ ਵੇਲੇ ਕਿਮ ਕੁਈਨਜ਼ਟਾਊਨ ਵਿੱਚ ਆਪਣੀ ਪਤਨੀ ਲਿਜ਼ ਨਾਲ ਰਹਿ ਰਹੇ ਹਨ।