ਆਕਲੈਂਡ (ਹਰਪ੍ਰੀਤ ਸਿੰਘ) - ਮੈਟਸਰਵਿਸ ਦੇ ਮੈਟਰੀਓਲੋਜਿਸਟ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈੋ ਕਿ ਅੱਜ ਰਾਤ ਨਿਊਜੀਲੈਂਡ ਦੇ ਕਈ ਹਿੱਸਿਆਂ ਵਿੱਚ ਉਲਕਾ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ। ਇਹ ਬਾਰਿਸ਼ ਗਿਸਬੋਰਨ ਤੋਂ ਲੈਕੇ ਵਾਇਰੀਰਾਪਾ ਦੇ ਇਲਾਕਿਆਂ ਤੱਕ ਦੇਖਣ ਨੂੰ ਮਿਲੇਗੀ ਤੇ ਰਾਤ 2 ਵਜੇ ਤੋਂ ਸਵੇਰ ਤੱਕ ਦੇਖੀ ਜਾ ਸਕਦੀ ਹੈ। ਬੇਅ ਆਫ ਪਲੇਂਟੀ ਦੇ ਸਮੁੰਦਰੀ ਕੰਢਿਆਂ ਨਾਲ ਲੱਗਦੇ ਇਲਾਕਿਆਂ ਵਿੱਚ ਵੀ ਇਹ ਉਲਕਾ ਬਾਰਿਸ਼ ਦੇਖੀ ਜਾ ਸਕਦੀ ਹੈ।
ਐਸਟਰੋਨੋਮਰ ਜੋਸ਼ ਓਰਾਕੀ ਅਨੁਸਾਰ ਇਸ ਸਮੇਂ ਦੌਰਾਨ ਹਰ ਘੰਟੇ 20 ਤੋਂ 40 ਉਲਕਾਵਾਂ ਆਕਾਸ਼ ਵਿੱਚ ਦੇਖੀਆਂ ਜਾ ਸਕਣਗੀਆਂ।