ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਪਾਰਟਨਰ ਕਲਾਰਕ ਗੇਫੋਰਡ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ ਤੇ ਇਸ ਕਾਰਨ ਹੁਣ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵੀ ਹੋਮ ਆਈਸੋਲੇਸ਼ਨ ਕਰਨ ਜਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਇਸ ਖਬਰ ਦੀ ਪੁਸ਼ਟੀ ਸੋਸ਼ਲ ਮੀਡੀਆ 'ਤੇ ਦਿੱਤੀ ਤੇ ਨਾਲ ਹੀ ਉਨ੍ਹਾਂ ਹੀ ਉਨ੍ਹਾਂ ਇੱਕ ਮਦਰ ਡੇਅ ਨੂੰ ਸਮਰਪਿਤ ਕਾਰਡ ਵੀ ਦਿਖਾਇਆ ਜੋ ਬੇਟੀ ਨੀਵ ਨੇ ਉਨ੍ਹਾਂ ਲਈ ਬਣਾਇਆ। ਕੋਰੋਨਾ ਨੇ ਖਿੜੇ ਮੱਥੇ ਸਵੀਕਾਰਦਿਆਂ ਉਨ੍ਹਾਂ ਕਿਹਾ ਕਿ ਹੁਣ ਸਾਡੇ ਪਰਿਵਾਰ ਕੋਲ 7 ਦਿਨ ਹਨ, ਇੱਕ-ਦੂਜੇ ਨਾਲ ਬਿਤਾਉਣ ਵਾਸਤੇ।
ਉਨ੍ਹਾਂ ਇਹ ਵੀ ਦੱਸਿਆ ਕਿ ਉਹ ਇਨ੍ਹਾਂ ਦਿਨਾਂ ਦੌਰਾਨ ਘਰੋਂ ਹੀ ਕੰਮ ਕਰਦੇ ਰਹਿਣਗੇ।