ਆਕਲੈਂਡ (ਹਰਪ੍ਰੀਤ ਸਿੰਘ) - ਮਹਾਂਮਾਰੀ ਮਾਹਿਰ ਮਾਈਕਲ ਬੇਕਰ ਨੇ ਭਵਿੱਖਬਾਣੀ ਕੀਤੀ ਹੈ ਕਿ ਨਿਊਜੀਲੈਂਡ ਵਿੱਚ ਆਉਂਦੇ ਮਹੀਨਿਆਂ ਵਿੱਚ ਬੀਏ 5 ਵੇਰੀਂਅਟ ਦੇ ਕੋਰੋਨਾ ਕੇਸ ਵਧਣਗੇ ਤੇ ਇਸ ਨਾਲ ਹਸਪਤਾਲਾਂ ਵਿੱਚ ਮਰੀਜਾਂ ਦੀ ਗਿਣਤੀ ਵੀ ਵਧੇਗੀ ਤੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ।
ਬੇਕਰ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਦਿਨੀਂ ਇਹ ਸੁਣਕੇ ਬਿਲਕੁਲ ਵੀ ਹੈਰਾਨੀ ਨਹੀਂ ਹੋਈ ਕਿ ਬੀਏ 5 ਵੇਰੀਂਅਟ ਓਟੀਰੋਆ ਵਿੱਚ ਫੈਲ ਚੁੱਕਾ ਹੈ ਤੇ ਕਮਿਊਨਿਟੀ ਵਿੱਚ ਇਸ ਦੇ ਕੇਸ ਵੱਧ ਰਹੇ ਹਨ। ਇਸਦੇ ਪਹਿਲੇ ਕੇਸ ਦੀ 1 ਮਈ ਨੂੰ ਪੁਸ਼ਟੀ ਕੀਤੀ ਗਈ ਸੀ। ਉਨ੍ਹਾਂ ਕਿਹਾ ਹੈ ਕਿ ਬੀ ਏ 5 ਉਨ੍ਹਾਂ ਪ੍ਰੇਸ਼ਾਨ ਕਰਨ ਵਾਲੇ ਤੱਥਾਂ ਚੋਂ ਇੱਕ ਹੈ, ਜਿਸ ਕਾਰਨ ਨਿਊਜੀਲੈਂਡ ਵਿੱਚ ਆਉਂਦੇ ਦਿਨਾਂ ਵਿੱਚ ਕੇਸਾਂ ਦੀ ਗਿਣਤੀ ਵਧੇਗੀ। ਦੁਨੀਆਂ ਭਰ ਵਿੱਚ ਇਸ ਵੇਲੇ ਬੀਏ 5 ਦੇ ਸਭ ਤੋਂ ਜਿਆਦਾ ਕੇਸ ਮਿਲ ਰਹੇ ਹਨ।