ਆਕਲੈਂਡ (ਹਰਪ੍ਰੀਤ ਸਿੰਘ) - ਸ਼ੇਅਰ ਬਜਾਰ ਵਿੱਚ ਹੋਈ ਮਾੜੀ ਭਵਿੱਖਬਾਣੀ ਤੋਂ ਬਾਅਦ ਫੇਸਬੁੱਕ ਮੇਟਾ ਦੇ ਸ਼ੇਅਰਾਂ ਵਿੱਚ ਆਈ ਭਾਰੀ ਗਿਰਾਵਟ ਕਾਰਨ ਮਾਰਕ ਜਕਰਬਰਗ ਨੂੰ ਇੱਕ ਦਿਨ ਵਿੱਚ $29 ਬਿਲੀਅਨ ਦਾ ਘਾਟਾ ਪਿਆ ਦੱਸਿਆ ਜਾ ਰਿਹਾ ਹੈ।
ਮੇਟਾ ਦੇ ਸ਼ੇਅਰਾਂ ਵਿੱਚ 26% ਦੀ ਕਟੌਤੀ ਦੇਖਣ ਨੂੰ ਮਿਲੀ ਹੈ, ਜਿਸ ਕਾਰਨ ਮਾਰਕੀਟ ਵਿੱਚ $200 ਬਿਲੀਅਨ ਦਾ ਘਾਟਾ ਪਿਆ ਹੈ ਤੇ ਕਿਸੇ ਵੀ ਅਮਰੀਕੀ ਕੰਪਨੀ ਲਈ ਇੱਕ ਦਿਨ ਵਿੱਚ ਹੋਣ ਵਾਲਾ ਇਹ ਸਭ ਤੋਂ ਵੱਡਾ ਘਾਟਾ ਹੈ। ਫੋਰਬਸ ਅਨੁਸਾਰ ਇਸ ਕਾਰਨ ਮਾਰਕ ਜਕਰਬਰਗ ਦੀ ਨੈਟ ਵਰਥ ਘੱੇ ਕੇ $85 ਬਿਲੀਅਨ ਰਹਿ ਗਈ ਹੈ। ਜਕਰਬਰਗ ਕੋਲ ਕੰਪਨੀ ਦੇ 12.8% ਸ਼ੇਅਰ ਹਨ।
ਟੈਸਲਾ ਦੇ ਇਲੋਨ ਮਸਕ ਨੂੰ $35 ਬਿਲੀਅਨ ਦੇ ਪਏ ਇੱਕ ਦਿਨਾਂ ਘਾਟੇ ਤੋਂ ਬਾਅਦ ਇਹ ਇੱਕ ਦਿਨ ਵਿੱਚ ਹੋਇਆ ਦੂਜਾ ਸਭ ਤੋਂ ਵੱਡਾ ਘਾਟਾ ਦੱਸਿਆ ਜਾ ਰਿਹਾ ਹੈ।