ਆਕਲੈਂਡ (ਹਰਪ੍ਰੀਤ ਸਿੰਘ) - ਮਾਹਿਰਾਂ ਦੇ ਅਧਿਐਨ ਦੱਸਦੇ ਹਨ ਕਿ ਆਸਟ੍ਰੇਲੀਆ ਦੀਆਂ ਬਹੁਤੀਆਂ ਸੁਪਰ ਮਾਰਕੀਟਾਂ ਗ੍ਰੋਸਰੀ ਦੇ ਮੁੱਲਾਂ ਵਿੱਚ ਨਿਊਜਲੈਂਡ ਦੇ ਮੁਕਾਬਲੇ 10 ਤੋਂ 15% ਸਸਤੀਆਂ ਹਨ। ਆਸਟ੍ਰੇਲੀਆ ਵਿੱਚ ਸਿਹਤਮੰਦ ਭੋਜਨ ਪਦਾਰਥਾਂ 'ਤੇ ਜੀਐਸਟੀ ਜਾਂ ਤਾਂ ਬਹੁਤ ਘੱਟ ਜਾਂ ਫਿਰ ਬਿਲਕੁਕ ਵੀ ਨਹੀਂ ਲਾਇਆ ਜਾ ਰਿਹਾ। ਮਾਰਚ 2022 ਵਿੱਚ ਨਿਉਜੀਲੈਂਡ ਵਿੱਚ ਫੂਡ ਆਈਟਮਾਂ ਦੇ ਮੁੱਲਾਂ ਵਿੱਚ 7.6% ਦਾ ਵਾਧਾ ਦੇਖਣ ਨੂੰ ਮਿਲਿਆ ਸੀ, ਜਦਕਿ ਆਸਟ੍ਰੇਲੀਆ ਵਿੱਚ ਇਹ ਸਿਰਫ 4.3% ਸੀ, ਕਿਤੇ ਨਾ ਕਿਤੇ ਇਹ ਨਿਊਜੀਲੈਂਡ ਸਰਕਾਰ ਦੀ ਅਸਮਰਥਾ ਸਿੱਧ ਕਰਦੀ ਹੈ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੋਟ ਮੋਰੀਸਨ ਵੀ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਨ ਤੇ ਇਸੇ ਲਈ ਉਹ ਆਪਣੇ ਸੰਬੋਧਨ ਵਿੱਚ ਆਸਟ੍ਰੇਲੀਆ ਵਾਸੀਆਂ ਨੂੰ ਕਈ ਵਾਰ ਕਹਿ ਚੁੱਕੇ ਹਨ ਕਿ ਉਹ ਖੁਸ਼ਕਿਸਮਤ ਹਨ ਕਿ ਉਹ ਗੁਆਂਢੀ ਮੁਲਕ ਨਿਊਜੀਲੈਂਡ ਨਹੀਂ ਬਲਕਿ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ।