ਆਕਲੈਂਡ (ਹਰਪ੍ਰੀਤ ਸਿੰਘ) - ਦੱਖਣੀ ਓਟੇਗੋ ਦੇ ਓਵਾਕਾ ਦਾ ਰਿਹਾਇਸ਼ੀ 33 ਸਾਲਾ ਰਿਕੀ ਮੈਕਗਿਲ ਐਤਵਾਰ ਆਪਣੇ ਘਰ ਤੋਂ ਕੁਝ ਦੂਰੀ 'ਤੇ ਹੀ ਸੜਕ 'ਤੇ ਮ੍ਰਿਤਕ ਹਾਲਤ ਵਿੱਚ ਮਿਲਿਆ ਸੀ। ਪੁਲਿਸ ਅਨੁਸਾਰ ਇਹ ਹਿੱਟ ਐਂਰ ਰਨ ਦਾ ਮਾਮਲਾ ਹੈ। ਰਿਕੀ ਦੇ ਪਿਤਾ ਨੇ ਦੱਸਿਆ ਕਿ ਰਿਕੀ ਉਸ ਵੇਲੇ ਪੈਦਲ ਆਪਣੇ ਘਰ ਆਪਣੀ ਪਤਨੀ ਦੇ ਬਰਥ ਡੇਅ ਪਾਰਟੀ ਦੀ ਤਿਆਰੀ ਕਰਨ ਜਾ ਰਿਹਾ ਸੀ, ਜਦੋਂ ਘਰ ਤੋਂ ਕੁਝ ਦੂਰ ਹੀ ਇਹ ਹਾਦਸਾ ਵਾਪਰਿਆ।
ਰਿਕੀ ਦੇ ਪਿਤਾ ਅਨੁਸਾਰ ਰਿਕੀ ਬਹੁਤ ਹੀ ਨੇਕ ਤੇ ਇੱਕ ਚੰਗਾ ਪਿਤਾ ਸੀ, ਉਸਦੀਆਂ 2 ਧੀਆਂ (ਇੱਕ ਦੀ ਉਮਰ 2 ਸਾਲ ਤੇ ਦੂਜੀ ਦੀ ਉਮਰ 6 ਸਾਲ) ਹਨ। ਰਿਕੀ ਆਪਣੇ ਪਿਤਾ ਨਾਲ ਹੀ ਉਨ੍ਹਾਂ ਦੇ ਫਾਰਮ 'ਤੇ ਕੰਮ ਕਰਵਾਉਂਦਾ ਸੀ ਤੇ ਜੂਨ ਤੋਂ ਉਸਨੇ ਇਹ ਕੰਮ ਇੱਕਲਿਆਂ ਸੰਭਾਲਣ ਦੀ ਜਿੰਮੇਵਾਰੀ ਲਈ ਸੀ, ਪਰ ਅਫਸੋਸ ਇਹ ਦਰਦਨਾਕ ਹਾਦਸਾ ਵਾਪਰ ਗਿਆ।