ਆਕਲੈਂਡ (ਹਰਪ੍ਰੀਤ ਸਿੰਘ) - ਕੰਜ਼ਿਊਮਰ ਐਨ ਜੈਡ ਨੇ ਸਰਕਾਰ ਕੋਲ ਇੱਕ ਪਟੀਸ਼ਨ ਪਾਈ ਹੈ, ਜਿਸ ਵਿੱਚ ਸਰਕਾਰ ਨੂੰ ਕਿਹਾ ਗਿਆ ਹੈ ਕਿ ਸਰਕਾਰ ਕੋਈ ਅਜਿਹੀ ਆਪਣੀ ਮਲਕੀਅਤ ਵਾਲੀ ਹੋਲਸੇਲਰ ਲੈ ਕੇ ਆਏ, ਜਿਸ ਨਾਲ ਨਿਊਜੀਲੈਂਡ ਵਾਸੀਆਂ ਨੂੰ ਗ੍ਰੋਸਰੀ ਵਧੇਰੇ ਵਾਜਿਬ ਮੁੱਲ 'ਤੇ ਮਿਲ ਸਕੇ।
ਕੰਜ਼ਿਊਮਰ ਐਨ ਜੈਡ ਦੇ ਮੁੱਖ ਪ੍ਰਬੰਧਕ ਜੋਨ ਡਫੀ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਬੀਤੇ 20 ਸਾਲਾਂ ਤੋਂ ਨਿਊਜੀਲੈਂਡ ਦੀ ਹੋਲਸੇਲ ਇੰਡਸਟਰੀ ਵਿੱਚ ਕੋਈ ਵੱਡਾ ਪ੍ਰਤੀਭਾਗੀ ਦਾਖਿਲ ਨਹੀਂ ਹੋਇਆ ਹੈ ਤੇ ਇਸ ਦਾ ਨਤੀਜਾ ਹੈ ਕਿ ਮੌਜੂਦਾ ਹੋਲਸੇਲ ਸੁਪਰਮਾਰਕੀਟਾਂ ਜੋ ਗਰੋਸਰੀ ਵੇਚਦੀਆਂ ਹਨ, ਉਹ ਇਸ ਖੇਤਰ ਵਿੱਚ ਆਪਣੀ ਪ੍ਰਭੂਸੱਤਾ ਸਮਝਣ ਲੱਗ ਪਈਆਂ ਹਨ ਤੇ ਇਸੇ ਕਾਰਨ ਸਲਾਨਾ ਲੋੜ ਤੋਂ ਵੱਧ $20 ਮਿਲੀਅਨ ਤੋਂ ਵਧੇਰੇ ਲਾਭ ਨਿਊਜੀਲੈਂਡ ਵਾਸੀਆਂ ਤੋਂ ਹਾਸਿਲ ਕਰ ਰਹੀਆਂ ਹਨ।
ਡਫੀ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹੀ ਕੋਈ ਪ੍ਰਣਾਲੀ ਲੈ ਕੇ ਆਏ ਜਾਂ ਫਿਰ ਹੋਰ ਕੋਈ ਅਜਿਹਾ ਉਪਰਾਲਾ ਕਰੇ ਜਿਸ ਨਾਲ $20 ਮਿਲੀਅਨ ਦਾ ਨਿਊਜੀਲੈਂਡ ਵਾਸੀਆਂ 'ਤੇ ਪੈ ਰਿਹਾ ਇਹ ਸਿੱਧਾ ਭਾਰ ਖਤਮ ਕੀਤਾ ਜਾ ਸਕੇ।