ਆਕਲੈਂਡ (ਤਰਨਦੀਪ ਬਿਲਾਸਪੁਰ ) ਜਿਸ ਤਰੀਕੇ ਨਾਲ ਪਿਛਲੇ ਦਿਨਾਂ ਤੋਂ ਲਗਾਤਾਰ ਗੱਲਬਾਤ ਚੱਲ ਰਹੀ ਹੈ ਕਿ ਨਿਊਜ਼ੀਲੈਂਡ ਦੀ ਲੇਬਰ ਸਰਕਾਰ ਪਹਿਲੇ ਐਲਾਨਾਂ ਤੋਂ ਬਾਅਦ ਰਹਿੰਦੀ ਦੁਨੀਆਂ ਲਈ ਵੀ ਨਿਰਧਾਰਿਤ ਅਕਤੂਬਰ ਤੋਂ ਪਹਿਲਾ ਜਿਥੇ ਬਾਰਡਰ ਖੋਲ ਸਕਦੀ ਹੈ | ਉਥੇ ਹੀ ਵਿਦਿਆਰਥੀ ਵੀਜ਼ਿਆਂ ਅਤੇ ਹੋਰ ਮਾਮਲਿਆਂ ਉੱਪਰ ਵੀ ਨਵੀਂਆਂ ਤਜਵੀਜ਼ਾਂ ਲਿਆ ਸਕਦੀ ਹੈ | ਮੁਲਕ ਦੇ ਕੌਮੀ ਮੀਡੀਆ ਅਨੁਸਾਰ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਆਕਲੈਂਡ ਵਿਚ ਨਿਊਜ਼ੀਲੈਂਡ ਬਿਜਨਿਸ ਲੰਚ ਨੂੰ ਸੰਬੋਧਿਤ ਕਰਨ ਜਾ ਰਹੇ ਹਨ | ਇਸ ਮੌਕੇ ਇਮੀਗ੍ਰੇਸ਼ਨ ਮਨਿਸਟਰ ਕ੍ਰਿਸ ਫਾਫੋਈ ਅਤੇ ਕੋਵਿਡ ਮਾਮਲਿਆਂ ਦੇ ਮੰਤਰੀ ਕ੍ਰਿਸ ਹਿਪਕਿਨਜ਼ ਨੂੰ ਵੀ ਹਾਜਿਰ ਰਹਿਣ ਲਈ ਕਿਹਾ ਗਿਆ ਹੈ | ਜਿਸਦੇ ਅਨੁਸਾਰ ਮਾਹਿਰਾਂ ਦਾ ਮੰਨਿਆ ਜਾ ਰਿਹਾ ਹੈ ,ਨਿਊਜ਼ੀਲੈਂਡ ਦੇ ਕਾਰੋਬਾਰੀਆਂ ਦੀਆਂ ਬਾਰਡਰ ਅਤੇ ਵੀਜ਼ਿਆਂ ਲਈ ਮੰਗਾਂ ਅਤੇ ਇੰਟਰਨੈਸ਼ਨਲ ਬਾਰਡਰ ਖੋਲਣ ਲਈ ਐਲਾਨ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਮੌਕੇ ਤੇ ਹੀ ਕਰ ਸਕਦੇ ਹਨ | ਇਸ ਸਾਰੇ ਘਟਨਾਕ੍ਰਮ ਨੂੰ ਲੈਕੇ ਕੱਲ ਐਨ ਜ਼ੈੱਡ ਪੰਜਾਬੀ ਨਿਊਜ਼ ਵਲੋਂ ਸਾਡੇ ਪਾਠਕਾਂ ਅਤੇ ਦਰਸ਼ਕਾਂ ਲਈ ਹਰ ਜਾਣਕਾਰੀ ਕੱਲ ਹੋਣ ਵਾਲੇ ਨਿਊਜ਼ੀਲੈਂਡ ਬਿਜਨਿਸ ਲੰਚ ਤੇ ਨਾਲ ਦੀ ਨਾਲ ਦਿੱਤੀ ਜਾਵੇਗੀ |