ਆਕਲੈਂਡ (ਹਰਪ੍ਰੀਤ ਸਿੰਘ) - ਪਾਰਲੀਮੈਂਟ ਵਿੱਚ ਇਸ ਮੁੱਦੇ ਨੂੰ ਕਾਫੀ ਸਮਰਥਨ ਮਿਲ ਰਿਹਾ ਹੈ ਕਿ ਜੇ ਆਕਲੈਂਡ ਵਾਸੀਆਂ ਲਈ ਕੰਜੈਸ਼ਨ ਚਾਰਜ ਲਾਇਆ ਗਿਆ ਤਾਂ ਰਿਜਨਲ ਫਿਊਲ ਟੈਕਸ ਜੋ ਕਿ 10% ਪ੍ਰਤੀ ਲਿਟਰ ਹੈ, ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ।
ਅਜੇ ਇਹ ਤਾਂ ਸਾਫ ਨਹੀਂ ਹੈ ਕਿ ਇਹ ਚਾਰਜ ਕਦੋਂ ਤੋਂ ਲੱਗਣਾ ਸ਼ੁਰੂ ਹੋਏਗਾ, ਸਰਕਾਰੀ ਅਧਿਕਾਰੀਆਂ ਦੀ ਮੰਨੀਏ ਤਾਂ 2025 ਤੋਂ ਇਹ ਚਾਰਜ 3.5 ਡਾਲਰ ਪ੍ਰਤੀ ਟਰਿੱਪ ਦੇ ਹਿਸਾਬ ਨਾਲ ਲਾਇਆ ਜਾਏਗਾ ਤੇ ਅਗਲੇ ਸੋਮਵਾਰ ਇਸ ਸਬੰਧੀ ਵਿਸਥਾਰ ਜਾਣਕਾਰੀ ਜਾਰੀ ਕੀਤੀ ਜਾ ਸਕਦੀ ਹੈ।
ਨੈਸ਼ਨਲ ਪਾਰਟੀ ਤੇ ਮੇਅਰ ਫਿਲ ਗੌਫ ਵੀ ਇਸ ਸਮਰਥਨ ਵਿੱਚ ਹਨ ਕਿ ਜੇ ਕੰਜੇਸ਼ਨ ਚਾਰਜ ਲੱਗਦਾ ਹੈ ਤਾਂ ਇਸਦੇ ਨਾਲ ਹੀ ਰਿਜਨਲ ਫਿਊਲ ਟੈਕਸ ਖਤਮ ਹੋਣਾ ਚਾਹੀਦਾ ਹੈ।
ਦੱਸਦਇੇ ਕਿ ਟ੍ਰਾਂਸਪੋਰਟ ਮਨਿਸਟਰ ਵੀ ਟੈਕਸ ਘਟਾਉਣ ਦੇ ਹੱਕ ਵਿੱਚ ਇਸ ਸਬੰਧੀ ਆਪਣੀ ਸਹਿਮਤੀ ਪਹਿਲਾਂ ਉਸ ਵੇਲੇ ਪ੍ਰਗਟਾ ਚੁੱਕੇ ਹਨ, ਜਦੋਂ ਲੇਬਰ ਪਾਰਟੀ ਨੇ ਪਹਿਲੀ ਟਰਮ ਵਿੱਚ ਇਸ ਨੂੰ ਪੇਸ਼ ਕੀਤਾ ਸੀ।
ਉਨ੍ਹਾਂ ਇਹ ਵੀ ਕਿਹਾ ਹੈ ਕਿ ਸਰਕਾਰ ਇਹ ਬਦਲਾਅ ਤਾਂ ਹੀ ਕਰੇਗੀ ਜੇ ਆਕਲੈਂਡ ਵਾਸੀਆਂ ਲਈ ਇਹ ਪ੍ਰੇਸ਼ਾਨੀ ਦੀ ਥਾਂ ਇੱਕ ਸਹੂਲਤ ਬਣੇ।