ਆਕਲੈਂਡ (ਹਰਪ੍ਰੀਤ ਸਿੰਘ) - ਵਿਅਸਤ ਸਮੇਂ ਮੌਕੇ ਆਕਲੈਂਡ ਵਾਸੀਆਂ ਨੂੰ ਸੈਂਟਰਲ ਆਕਲੈਂਡ ਵਿੱਚ ਆਉਣ-ਜਾਣ ਦਾ ਖਰਚਾ ਪੈਣਾ ਸ਼ੁਰੂ ਹੋ ਸਕਦਾ ਹੈ ਤੇ ਇਹ ਖਰਚਾ ਪ੍ਰਤੀ ਟਰਿੱਪ $3.50 ਦੇ ਹਿਸਾਬ ਨਾਲ ਲਿਆ ਜਾ ਸਕਦਾ ਹੈ, ਦਰਅਸਲ ਸਰਕਾਰ ਆਕਲੈਂਡ ਵਿੱਚ 'ਕੰਜੇਸ਼ਨ ਚਾਰਜਸ' ਲਾਉਣ ਸਬੰਧੀ ਅਹਿਮ ਐਲਾਨ ਸੋਮਵਾਰ ਨੂੰ ਕਰ ਸਕਦੀ ਹੈ, ਹਾਲਾਂਕਿ ਇਹ ਬਾਰੇ ਸਾਫ ਨਹੀਂ ਹੈ ਕਿ ਇਹ ਕੰਜੇਸ਼ਨ ਚਾਰਜ ਕਦੋਂ ਤੋਂ ਅਮਲ ਵਿੱਚ ਆਏਗਾ, ਪਰ ਸਰਕਾਰੀ ਅਧਿਕਾਰੀਆਂ ਦੀ ਮੰਨੀਏ ਤਾਂ ਇਹ ਕੰਜੇਸ਼ਨ ਚਾਰਜ 2025 ਤੋਂ ਲਾਗੂ ਹੋ ਸਕਦਾ ਹੈ ਤੇ ਪ੍ਰਤੀ ਟਰਿੱਪ ਦੇ ਹਿਸਾਬ ਨਾਲ $3.50 ਤੱਕ ਲਾਇਆ ਜਾ ਸਕਦਾ ਹੈ, ਮਤਲਬ ਕਿ ਸੈਂਟਰਲ ਆਕਲ਼ੈਂਡ ਵਿੱਚ ਆਉਣ ਜਾਣ ਦਾ ਖਰਚਾ $7 ਪਿਆ ਕਰੇਗਾ। ਹਾਲਾਂਕਿ ਇਸਦੇ ਬਦਲੇ ਵਿੱਚ ਸਰਕਾਰ ਰੀਜਨਲ ਫਿਊਲ਼ ਟੈਕਸ ਖਤਮ ਕਰਨ ਦਾ ਫੈਸਲਾ ਵੀ ਲੈ ਸਕਦੀ ਹੈ, ਜੋ ਕਿ 10% ਪ੍ਰਤੀ ਲੀਟਰ ਦੇ ਹਿਸਾਬ ਨਾਲ ਲਿਆ ਜਾਂਦਾ ਹੈ।
ਇਹ ਕੰਜੇਸ਼ਨ ਚਾਰਜ ਲਾਕੇ ਅਨੁਮਾਨਿਤ 12% ਤੱਕ ਪ੍ਰਦੂਸ਼ਣ ਦੇ ਵਿੱਚ ਕਮੀ ਲਿਆਈ ਜਾ ਸਕਦੀ ਹੈ।