ਆਕਲੈਂਡ (ਹਰਪ੍ਰੀਤ ਸਿੰਘ) - ਫੂਡਸਟੱਫ ਨੇ ਨਿਊਜੀਲੈਂਡ ਵਾਸੀਆਂ ਨੂੰ ਮਹਿੰਗਾਈ ਤੋਂ ਨਿਜਾਦ ਦੁਆਉਣ ਦੇ ਮਕਸਦ ਨਾਲ ਬਹੁਤ ਹੀ ਵਧੀਆ ਫੈਸਲਾ ਲਿਆ ਹੈ, ਜਾਣਕਾਰੀ ਦਿੰਦਿਆਂ ਫੂਡਸਟੱਫ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਸਟੋਰਾਂ ਵਿੱਚ ਮਿਲ ਵਾਲੇ 110 ਉਤਪਾਦ ਜੋ ਕਿ ਰੋਜਾਨਾ ਵਰਤੋਂ ਵਿੱਚ ਆਉਂਦੇ ਹਨ ਤੇ ਗ੍ਰੋਸਰੀ ਦੀ ਸ਼੍ਰੇਣੀ ਨਾਲ ਸਬੰਧਤ ਹਨ, ਉਨ੍ਹਾਂ ਦੇ ਔਸਤ ਭਾਅ ਵਿੱਚ 10% ਕਟੌਤੀ ਕੀਤੀ ਜਾਏਗੀ।
ਫੂਡਸਟੱਫ ਵਲੋਂ ਨਿਊਜੀਲੈਂਡ ਭਰ ਵਿੱਚ ਨਿਊ ਵਰਲਡ, ਪੈਕ ਐਨ ਸੈਵ ਤੇ ਫੋਰ ਸਕੁਏਅਰ ਨਾਮ ਦੇ ਨਾਲ ਸਟੋਰ ਚਲਾਏ ਜਾਂਦੇ ਹਨ।
ਜਿਨ੍ਹਾਂ ਉਤਪਾਦਾਂ ਦੇ ਰੇਟ ਘਟਾਏ ਜਾਣਗੇ, ਉਨ੍ਹਾਂ ਵਿੱਚ ਫਰੋਜਨ ਆਈਟਮਾਂ, ਤਾਜੇ ਫਲ, ਸਬਜੀਆਂ, ਕਾਫੀ, ਖੰਡ, ਆਟਾ, ਪਰਸਨਲ ਕੇਅਰ ਆਈਟਮਾਂ, ਡੇਅਰੀ ਉਤਪਾਦ ਜਿਵੇਂ ਕਿ ਦੁੱਧ, ਦਹੀ, ਪਨੀਰ ਆਦਿ ਸ਼ਾਮਿਲ ਹੋਣਗੇ।
ਕਟੌਤੀ ਕੀਤੇ ਮੁੱਲਾਂ ਵਾਲੀਆਂ ਸਾਰੀਆਂ ਆਈਟਮਾਂ ਦੀ ਸੂਚੀ ਸੋਮਵਾਰ ਤੋਂ ਸਟੋਰਾਂ ਵਿੱਚ ਉਪਲਬਧ ਹੋਏਗੀ।