ਆਕਲੈਂਡ (ਹਰਪ੍ਰੀਤ ਸਿੰਘ) - ਦੱਖਣੀ ਆਕਲੈਂਡ ਦੇ ਡਰੂਰੀ ਵਿੱਚ 300 ਏਕੜ ਦੇ ਲਗਭਗ ਇਲਾਕੇ ਨੂੰ ਰੀਜ਼ੋਨ ਕਰਨ ਤੇ ਡਵੈਲਪ ਕਰਨ ਲਈ 3 ਵੱਡੇ ਡਵੈਲਪਰਾਂ ਵਲੋਂ 2020 ਵਿੱਚ ਪਟੀਸ਼ਨ ਪਾਈ ਗਈ ਸੀ, ਇਸ ਵਿੱਚ ਘਰ, ਕਾਰੋਬਾਰ ਤੇ ਓਪਨ ਸਪੇਸ ਜੋਨ ਬਣਾਏ ਜਾਣ ਦਾ ਵਿਚਾਰ ਹੈ। ਇਸ ਪਟੀਸ਼ਨ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।
ਇਸ ਡਵੈਲਪਮੈਂਟ ਦੇ ਨਾਲ ਡਰੂਰੀ ਦੇ ਨਾਲ ਲੱਗਦੇ ਇਲਾਕਿਆਂ ਦਾ ਵੀ ਕਾਫੀ ਵਿਕਾਸ ਹੋਣ ਦੀ ਸੰਭਾਵਨਾ ਹੈ, ਇਨ੍ਹਾਂ ਹੀ ਨਹੀਂ ਡਰੂਰੀ, ਟਾਕਾਨਿਨੀ, ਓਪੋਹੀਕੀ, ਪਾਇਰਾਟਾ, ਪੂਕੀਕੂਹੀ ਵਿੱਚ ਆਉਂਦੇ ਕਈ ਸਾਲਾਂ ਵਿੱਚ 130,000 ਆਬਾਦੀ ਵਧਣ ਦੀ ਭਵਿੱਖਬਾਣੀ ਹੈ ਤੇ ਇਹ ਡਵੈਪਲਮੈਂਟ ਇਸ ਵੱਧਦੀ ਆਬਾਦੀ ਦੇ ਵੱਸੇਬੇ ਨੂੰ ਲੈਕੇ ਕਾਫੀ ਸਹਾਈ ਹੋਏਗੀ।
ਹਾਲਾਂਕਿ ਕਾਉਂਸਲ ਨੇ ਇਸ ਡਵੈਲਪਮੈਂਟ ਲਈ ਆਉਣ ਵਾਲੇ ਇਨਫਰਾਸਟਰਕਚਰ ਦੇ $1 ਬਿਲੀਅਨ ਤੋਂ ਘਬਰਾਉਂਦਿਆਂ ਇਸ ਡਵੈਲਪਮੈਂਟ ਨੂੰ ਹੋਣ ਤੋਂ ਰੋਕਣ ਲਈ ਵਿਰੋਧ ਕੀਤਾ ਸੀ, ਪਰ ਲੋਕਲ ਰਿਹਾਇਸ਼ੀਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਡਰੂਰੀ ਤੇ ਨਾਲ ਲੱਗਦੇ ਇਲਾਕਿਆਂ ਲਈ ਇਹ ਡਵੈਲਪਮੈਂਟ ਲਾਹੇਵੰਦ, ਕਿਉਂਕਿ ਇਸ ਵਿੱਚ ਨਵੇਂ ਘਰ ਬਨਣਗੇ, ਨਵੇਂ ਕਾਰੋਬਾਰ ਸਥਾਪਿਤ ਹੋਣਗੇ।
ਕਾਉਂਸਲ ਦੇ ਇਤਰਾਜ ਪ੍ਰਤੀ ਵੀ ਕੁਝ ਰਿਹਾਇਸ਼ੀਆਂ ਦਾ ਮੰਨਣਾ ਹੈ ਕਿ ਕਾਉਂਸਲ, ਡਵੈਲਪਰਾਂ ਨਾਲ ਰੱਲ ਕੇ ਇਨਫਰਾਸਟਰਕਚਰ ਜਿਵੇਂ ਕਿ ਸੜਕਾਂ, ਸਟਰੀਟ ਲਾਈਟਾਂ ਆਦਿ ਲਈ ਡਵੈਲਪਰਾਂ ਤੋਂ ਖਰਚਾ ਕਰਵਾ ਸਕਦੀ ਹੈ।