ਆਕਲੈਂਡ (ਹਰਪ੍ਰੀਤ ਸਿੰਘ) - ਸਟੇਟੇਸਟਿਕਸ ਨਿਊਜੀਲੈਂਡ ਵਲੋਂ ਤਾਜਾ ਜਾਰੀ ਆਂਕੜੇ ਦੱਸਦੇ ਹਨ ਕਿ ਨਿਊਜੀਲੈਂਡ ਦੀ ਨੈੱਟ ਮਾਈਗ੍ਰੇਸ਼ਨ ਇਸ ਵਾਰ ਨੈਗਟਿਵ ਵਿੱਚ ਰਹੀ ਹੈ, ਭਾਵ ਨਿਊਜੀਲੈਂਡ ਆਕੇ ਵੱਸਣ ਵਾਲਿਆਂ ਦੀ ਗਿਣਤੀ ਦੇ ਮੁਕਾਬਲੇ ਛੱਡਕੇ ਜਾਣ ਵਾਲਿਆਂ ਦੀ ਗਿਣਤੀ ਵੱਧ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਮਾਰਚ 2022 ਤੱਕ 7300 ਦੀ ਨੈਗਟਿਵ ਨੈੱਟ ਮਾਈਗ੍ਰੇਸ਼ਨ ਦਰਜ ਕੀਤੀ ਗਈ ਹੈ।
2021 ਵਿੱਚ ਨੈੱਟ ਮਾਈਗ੍ਰੇਸ਼ਨ ਨੈਗਟਿਵ ਵਿੱਚ 1700 ਰਹੀ ਸੀ ਤੇ 2020 ਵਿੱਚ ਪਾਜਟਿਵ ਵਿੱਚ 91,700 ਰਿਕਾਰਡ ਨੈੱਟ ਮਾਈਗ੍ਰੇਸ਼ਨ ਹੋਈ ਸੀ।
ਸਟੇਟੇਸਟਿਕਸ ਐਨ ਜੈਡ ਪੋਪੁਲੇਸ਼ਨ ਇਂਡੀਕੇਟਰਜ਼ ਮੈਨੇਜਰ ਤੇਹਸੀਨ ਇਸਲਾਮ ਅਨੁਸਾਰ ਮਾਈਗ੍ਰੇਸ਼ਨ ਨੂੰ ਲੈਕੇ ਆ ਰਹੇ ਇਨ੍ਹੇਂ ਜਿਆਦਾ ਹੈਰਾਨੀ ਭਰੇ ਆਂਕੜਿਆਂ ਦਾ ਸਭ ਤੋਂ ਵੱਡਾ ਕਾਰਨ ਨਿਊਜੀਲੈਂਡ ਦੇ ਬੰਦ ਪਏ ਬਾਰਡਰ ਤੇ ਟਰੈਵਲ ਸਖਤਾਈਆਂ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਪ੍ਰਵਾਸੀਆਂ ਦੇ ਨਿਊਜੀਲੈਂਡ ਆਉਣ ਦੀ ਗਿਣਤੀ 1980 ਦੇ ਦਹਾਕੇ ਤੋਂ ਬਾਅਦ ਇਨੀਂ ਜਿਆਦਾ ਘਟੀ ਹੈ।
ਇਸਲਾਮ ਅਨੁਸਾਰ ਨੈੱਟ ਮਾਈਗ੍ਰੇਸ਼ਨ ਨੂੰ ਹੋਰ ਕਈ ਤੱਥ ਵੀ ਬਹੁਤ ਪ੍ਰਭਾਵਿਤ ਕਰਦੇ ਹਨ, ਜਿਨ੍ਹਾਂ ਵਿੱਚ ਅਰਥਚਾਰੇ ਦੀ ਮੌਜੂਦਾ ਸਥਿਤੀ, ਲੇਬਰ ਕੰਡੀਸ਼ਨਾਂ, ਇਮੀਗ੍ਰੇਸ਼ਨ ਯੋਜਨਾਵਾਂ।