ਆਕਲੈਂਡ (ਹਰਪ੍ਰੀਤ ਸਿੰਘ) - ਫਾਇਰ ਐਂਡ ਐਮਰਜੈਂਸੀ ਐਨ ਜੈਡ (ਐਫ ਈ ਐਨ ਜੈਡ) ਵਿਭਾਗ ਵਲੋਂ ਇਸੇ ਹਫਤੇ ਆਕਲੈਂਡ ਵਿੱਚ ਵਾਪਰੀਆਂ ਕੁਝ ਘਰਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਾਅਦ ਨਿਊਜੀਲੈਂਡ ਵਾਸੀਆਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ। ਇਨ੍ਹਾਂ ਘਟਨਾਵਾਂ ਵਿੱਚ ਘਰ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ ਤੇ ਨਤੀਜੇ ਵਜੋਂ ਰਿਹਾਇਸ਼ੀਆਂ ਨੂੰ ਛੋਟੀ ਜਿਹੀ ਗਲਤੀ ਕਾਰਨ ਬੇਘਰ ਹੋਣਾ ਪਿਆ ਹੈ।
ਐਫ ਈ ਐਨ ਜੈਡ ਨੇ ਦੱਸਿਆ ਹੈ ਕਿ ਇਹ ਘਟਨਾਵਾਂ ਖਾਣਾ ਬਨਾਉਣ ਮੌਕੇ ਵਰਤੀ ਗਈ ਅਣਗਹਿਲੀ ਕਾਰਨ ਵਾਪਰੀਆਂ ਹਨ। ਐਫ ਈ ਐਨ ਜੈਡ ਦਾ ਕਹਿਣਾ ਹੈ ਜਦੋਂ ਵੀ ਖਾਣਾ ਬਣਾਇਆ ਜਾ ਰਿਹਾ ਹੋਏ ਤਾਂ ਬਿਲਕੁਲ ਵੀ ਆਸੇ-ਪਾਸੇ ਨਾ ਹੋਇਆ ਜਾਏ ਤੇ ਜੇ ਤੁਹਾਨੂੰ ਕਿਤੇ ਜਾਣਾ ਹੀ ਪੈ ਰਿਹਾ ਹੈ ਤਾਂ ਚੁੱਲੇ ਨੂੰ ਬੰਦ ਕਰਕੇ ਜਾਓ ਤੇ ਵਾਪਿਸ ਆਉਣ 'ਤੇ ਮੁੜ ਤੋਂ ਖਾਣਾ ਬਨਾਉਣਾ ਜਾਰੀ ਕਰੋ।
ਆਂਕੜੇ ਦੱਸਦੇ ਹਨ ਕਿ ਚਾਰਾਂ ਵਿੱਚੋਂ 1 ਜਾਂ 2 ਘਰਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਰਸੋਈ ਵਿੱਚ ਵਰਤੀ ਗਈ ਅਣਗਹਿਲੀ ਕਾਰਨ ਵਾਪਰਦੀਆਂ ਹਨ। ਸੋ ਸਾਵਧਾਨ ਰਹੋ ਤੇ ਸੁਰੱਖਿਅਤ ਰਹੋ।