ਆਕਲੈਂਡ (ਹਰਪ੍ਰੀਤ ਸਿੰਘ) - ਬੀ ਐਨ ਜੈਡ, ਵੈਸਟਪੇਕ, ਏ ਐਸ ਬੀ ਤੇ ਏ ਐਨ ਜੈਡ ਬੈਂਕਾਂ ਦੇ ਗ੍ਰਾਹਕਾਂ ਨੂੰ ਮੋਬਾਇਲ 'ਤੇ ਇਨੀਂ ਦਿਨੀਂ ਇੱਕ ਮੈਸੇਜ ਮਿਲ ਰਿਹਾ ਹੈ, ਜਿਸ ਬਾਰੇ ਡਿਪਾਰਟਮੈਂਟ ਆਫ ਇਨਟਰਨਲ ਅਫੇਅਰਜ਼ ਤੇ ਨਿਊਜੀਲੈਂਡ ਪੁਲਿਸ ਨੇ ਨਿਊਜੀਲੈਂਡ ਵਾਸੀਆਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ।
ਮੈਸੇਜ ਵਿੱਚ ਦੱਸਿਆ ਜਾਂਦਾ ਹੈ ਕਿ ਤੁਹਾਡੇ ਅਕਾਉਂਟ ਚੋਂ $2000 ਦੀ ਟ੍ਰਾਂਜੇਕਸ਼ਨ ਡੈਬਿਟ ਹੋ ਰਹੀ ਹੈ ਤੇ ਇਸ ਨੂੰ ਰੋਕ ਲਈ ਲੰਿਕ 'ਤੇ ਕਲਿੱਕ ਕਰੋ; ਜਦੋ ਕੋਈ ਇਸ ਲੰਿਕ 'ਤੇ ਕਲਿੱਕ ਕਰਦਾ ਹੈ ਤਾਂ ਬੈਂਕ ਦੀ ਜਾਅਲੀ ਵੈਬਸਾਈਟ ਖੁੱਲ ਜਾਂਦੀ ਹੈ, ਜਿਸ ਤੋਂ ਬਾਅਦ ਧੋਖਾਧੜੀ ਨੂੰ ਅੰਜਾਮ ਦਿੱਤਾ ਜਾਂਦਾ ਹੈ।
ਅਜਿਹੇ ਕਿਸੇ ਵੀ ਮੈਸੇਜ 'ਤੇ ਕਲਿੱਕ ਨਾ ਕੀਤਾ ਜਾਏ ਤੇ ਧੋਖਾਧੜੀ ਤੋਂ ਬਚਿਆ ਜਾਏ।