ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਪ੍ਰੈਸ ਸਕੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ। ਜੈਸਿੰਡਾ ਆਰਡਨ ਪਹਿਲਾਂ ਹੀ ਪਾਰਟਨਰ ਕਲਾਰਕ ਗੇਅਫੋਰਡ ਨਾਲ 8 ਮਈ ਤੋਂ ਇਕਾਂਤਵਾਸ ਵਿੱਚ ਹਨ।
ਇਸ ਕਾਰਨ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ 21 ਮਈ ਤੱਕ ਇਕਾਂਤਵਾਸ ਵਿੱਚ ਰਹਿਣਾ ਪਏਗਾ। ਉਹ ਪਾਰਲੀਮੈਂਟ ਵਿੱਚ ਅਗਲੇ ਹਫਤੇ ਅਮੀਸ਼ਨ ਰਿਡਕਸ਼ਨ ਯੋਜਨਾ ਸਬੰਧੀ ਖੁਲਾਸੇ ਮੌਕੇ ਵੀ ਪਾਰਲੀਮੈਂਟ ਵਿੱਚ ਨਹੀਂ ਹੋਣਗੇ ਤੇ ਇਸ ਲਈ ਉਨ੍ਹਾਂ ਨੇ ਦੁੱਖ ਵੀ ਪ੍ਰਗਟਾਇਆ ਹੈ। ਦੱਸਦੀਏ ਕਿ ਬੀਤੇ ਬੁੱਧਵਾਰ ਉਨ੍ਹਾਂ ਦੀ ਧੀ ਨੀਵ ਨੂੰ ਵੀ ਕੋਰੋਨਾ ਦੀ ਪੁਸ਼ਟੀ ਕੀਤੀ ਗਈ ਸੀ।