ਆਕਲੈਂਡ (ਹਰਪ੍ਰੀਤ ਸਿੰਘ) - ਟੈਕਸ ਪੇਅਰਜ਼ ਯੂਨੀਅਨ ਵਲੋਂ ਤਾਜਾ ਕੀਤੇ ਗਏ ਸਰਵੇਖਣ ਦੇ ਨਤੀਜੇ ਦੱਸਦੇ ਹਨ ਕਿ ਜੇ ਇਸ ਵੇਲੇ ਨਿਊਜੀਲੈਂਡ ਵਿੱਚ ਚੋਣਾ ਹੁੰਦੀਆਂ ਹਨ ਤਾਂ ਨੈਸ਼ਨਲ ਤੇ ਐਕਟ ਸਾਂਝੇ ਤੌਰ 'ਤੇ ਸੱਤਾਧਾਰੀ ਪਾਰਟੀਆਂ ਬਣ ਕੇ ਉੱਭਰਣਗੀਆਂ।
ਸਰਵੇਅ ਵਿੱਚ ਨੈਸ਼ਨਲ ਨੂੰ 36.8% ਵੋਟਾਂ, ਲੇਬਰ ਨੂੰ 34.2%, ਗਰੀਨ ਨੂੰ 9.7%, ਐਕਟ ਨੂੰ 10.9% ਤੇ ਮਾਓਰੀਆਂ ਨੂੰ 2.4% ਮਿਲੀਆਂ ਹਨ। ਇਸ ਦਾ ਭਾਵ ਹੈ ਕਿ ਨੈਸ਼ਨਲ ਦੇ ਹਿੱਸੇ 47 ਸੀਟਾਂ, 14 ਐਕਟ ਨੂੰ, 44 ਲੇਬਰ ਨੂੰ, 12 ਗਰੀਨ ਨੂੰ ਤੇ ਮਾਓਰੀ ਨੂੰ 3 ਆਉਣਗੀਆਂ।
ਇਨ੍ਹਾਂ ਸਮੀਕਰਨਾਂ ਅਨੁਸਾਰ ਲੇਬਰ, ਗਰੀਨ ਤੇ ਮਾਓਰੀ ਰੱਲ ਕੇ ਵੀ ਸੱਤਾ ਵਿੱਚ ਨਹੀਂ ਆ ਸਕਦੀਆਂ ਕਿਉਂਕਿ ਨੈਸ਼ਨਲ ਤੇ ਐਕਟ ਦੀਆਂ ਸਾਂਝੇ ਤੌਰ 'ਤੇ 61 ਸੀਟਾਂ ਬਣਦੀਆਂ ਹਨ। ਦੱਸਦੀਏ ਕਿ ਸੰਤਬਰ ਤੋਂ ਬਾਅਦ ਹੋਇਆ ਇਹ ਪਹਿਲਾ ਪੋਲ ਹੈ, ਜਿਸ ਵਿੱਚ ਨੈਸ਼ਨਲ ਨੂੰ ਜੇਤੂ ਦੇ ਰੂਪ ਵਿੱਚ ਦਿਖਾਇਆ ਗਿਆ ਹੈ।