ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੀ ਰਹਿਣ ਵਾਲੀ ਇੱਕ 50 ਸਾਲਾ ਮਹਿਲਾ ਨੂੰ ਸਰਕਾਰ ਕੋਲੋਂ ਧੋਖਾਧੜੀ ਨਾਲ 'ਡਿਸੇਬਲ ਸੁਪੋਰਟ' ਹਾਸਿਲ ਕਰਨ ਦੇ ਚਲਦਿਆਂ 18 ਮਹੀਨਿਆਂ ਦੀ ਕੈਦ ਦੀ ਸਜਾ ਸੁਣਾਈ ਗਈ ਹੈ।
ਮਿਸ਼ਲ ਹਰਬਸਟ ਨਾਮ ਦੀ ਮਹਿਲਾ ਨੂੰ ਜਨਵਰੀ 2019 ਵਿੱਚ ਚਾਰਜ ਕੀਤਾ ਗਿਆ ਸੀ। ਮਿਸ਼ਲ ਹਰਬਸਟ 'ਤੇ ਦੋਸ਼ ਸਨ ਕਿ ਉਸਨੇ ਡਿਸੇਬਲਟੀ ਸੁਪੋਰਟ ਰਾਂਹੀ ਸਰਕਾਰ ਤੋਂ $74282 ਸਤੰਬਰ 2013 ਤੋਂ ਅਗਸਤ 2016 ਵਿਚਾਲੇ ਹਾਸਿਲ ਕੀਤੇ ਸਨ। ਮਿਸ਼ਲ ਨੇ ਬੀਤੇ ਸਾਲ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਕਬੂਲ ਲਿਆ ਸੀ।ਜਿਸ ਤੋਂ ਬਾਅਦ ਅੱਜ ਉਸਨੂੰ ਸਜਾ ਸੁਣਾਈ ਗਈ ਹੈ।