ਆਕਲੈਂਡ (ਹਰਪ੍ਰੀਤ ਸਿੰਘ) - ਨਰਸਾਂ ਦੀ ਭਰਤੀ ਨੂੰ ਲੈਕੇ ਨਿਊਜੀਲੈਂਡ ਵਿੱਚ ਇਨੀਂ ਤੰਗੀ ਹੈ ਕਿ ਨਾਰਥਲੈਂਡ ਦੇ ਇੱਕ ਨਰਸਿੰਗ ਹੋਮ ਨੇ ਤਾਂ ਲੋਕਲ ਰਿਹਾਇਸ਼ੀਆਂ ਨੂੰ ਹੀ ਆਫਰਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਏਨਲੀਵੇਨ ਸੈਂਟਰਲ ਦੀ ਜਨਰਲ ਮੈਨੇਜਰ ਨਿਕੋਲਾ ਟਰਨਰ ਅਨੁਸਾਰ ਉਨ੍ਹਾਂ ਰਿਹਾਇਸ਼ੀਆਂ ਨੂੰ ਨਰਸ ਲੱਭਣ ਦੇ ਈਵਜ਼ ਵਜੋਂ $500 ਗਿਫਟ ਕਾਰਡ ਦੇਣ ਦੀ ਗੱਲ ਆਖੀ ਹੈ। ਨਿਕੋਲਾ ਨੇ ਦੱਸਿਆ ਕਿ ਉਹ ਅਖਬਾਰਾਂ ਵਿੱਚ ਕਈ ਵਾਰ ਇਸ਼ਤਿਹਾਰ ਦੇ ਚੁੱਕੇ ਹਨ, ਪਰ ਉਨ੍ਹਾਂ ਨੂੰ ਨਰਸਾਂ ਨਹੀਂ ਮਿਲ ਰਹੀਆਂ ਹਨ ਤੇ ਇਸੇ ਲਈ ਇਸ ਨਿਵੇਕਲੇ ਢੰਗ ਨੂੰ ਉਨ੍ਹਾਂ ਨੇ ਅਜਮਾਉਣ ਬਾਰੇ ਸੋਚਿਆ ਹੈ।
ਦੱਸਦੀਏ ਕਿ ਏਨਲੀਵੇਨ ਦੇ ਨਾਮ 'ਤੇ ਨਾਰਥਲੈਂਡ ਵਿੱਚ 14 ਵੱਖੋ-ਵੱਖ ਰੈਸਟਹੋਮ ਤੇ ਹਸਪਤਾਲ ਹਨ।
ਨਰਸਾਂ ਦੀ ਇਸ ਵੇਲੇ ਇਨੀਂ ਘਾਟ ਹੈ ਕਿ ਕਈ ਬਜੁਰਗਾਂ ਨੂੰ ਰੈਸਟਹੋਮ ਤੋਂ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਦੀ ਦੇਖ-ਰੇਖ ਹੋ ਸਕੇ।
ਏਨਲੀਵੇਨ ਵਿਦੇਸ਼ਾਂ ਤੋਂ ਵੀ ਨਰਸਾਂ ਭਰਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਆਪਣੇ ਸਟਾਫ ਨੂੰ ਵੀ ਨਰਸਾਂ ਦੀ ਭਰਤੀ ਕਰਵਾਉਣ ਦੇ ਬਦਲੇ ਵਿੱਚ $250 ਦਾ ਸਨਮਾਨ ਦੇਣ ਦੀ ਗੱਲ ਕਹਿ ਰਿਹਾ ਹੈ।