ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਦੂਜੇ ਸਭ ਤੋਂ ਵੱਡੇ ਬੈਂਕ ਵੇਸਟਪੇਕ ਨੇ ਭਵਿੱਖਬਾਣੀ ਜਾਰੀ ਕੀਤੀ ਹੈ ਕਿ ਜਲਦ ਹੀ ਨਿਊਜੀਲੈਂਡ ਵਿੱਚ ਘਰਾਂ ਦੇ ਮੁੱਲਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ ਤੇ ਇਹ ਗਿਰਾਵਟ 1970 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੋਏਗੀ।
ਬੀਤੇ ਹਫਤੇ ਏਐਸਬੀ ਨੇ ਇਹ ਭਵਿੱਖਬਾਣੀ ਜਾਰੀ ਕੀਤੀ ਸੀ ਕਿ ਮੋਰਗੇਜ ਦੀਆਂ ਦਰਾਂ ਵਿੱਚ ਹੋਣ ਵਾਲਾ ਵਾਧਾ ਘਰਾਂ ਦੀ ਕੀਮਤ ਵਿੱਚ ਗਿਰਾਵਟ ਦਾ ਕਾਰਨ ਬਣ ਸਕਦਾ ਹੈ ਤੇ ਹੁਣ ਵੇਸਟਪੇਕ ਦੀ ਭਵਿੱਖਬਾਣੀ ਇਸ ਦੇ ਸੱਚ ਹੋਣ 'ਤੇ ਪੁਸ਼ਟੀ ਕਰ ਰਹੀ ਹੈ।
ਵੇਸਟਪੇਕ ਦੇ ਮੁੱਖ ਅਰਥਸ਼ਾਸਤਰੀ ਮਾਈਕਲ ਗੋਰਡਨ ਨੇ ਬੈਂਕ ਦੇ ਅੱਜ ਜਾਰੀ ਹੋਏ ਓਵਰਵਿਊ ਵਿੱਚ ਦੱਸਿਆ ਹੈ ਕਿ ਕਈ ਤਰ੍ਹਾਂ ਦੇ ਤੱਥ ਰੱਲ ਕੇ ਨਿਊਜੀਲੈਂਡ ਦੀ ਰੀਅਲ ਅਸਟੇਟ ਮਾਰਕੀਟ ਵਿੱਚ ਗਿਰਾਵਟ ਦਾ ਕਾਰਨ ਬਨਣਗੇ। ਵਧੇਰੇ ਮੋਰਗੇਜ ਰੇਟ ਦੇ ਨਾਲ ਵੱਧ ਰਹੀ ਡੈਬਟ ਸਰਵਿਸਿੰਗ ਕੋਸਟ ਤੇ ਕੋਸਟ ਆਫ ਲਿਵਿੰਗ ਵੀ ਮੁੱਲਾਂ ਵਿੱਚ ਗਿਰਾਵਟ ਵੀ ਅਹਿਮ ਕਾਰਨਾਂ 'ਚੋਂ ਇੱਕ ਹੈ।