ਆਕਲੈਂਡ (ਹਰਪ੍ਰੀਤ ਸਿੰਘ) - ਐਜੁਕੇਸ਼ਨ ਏਜੰਟਾਂ ਵਲੋਂ ਚੇਤਾਵਨੀ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਹੁਣ ਨਿਊਜੀਲੈਂਡ ਵਿੱਚ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਬੁਲਾਉਣਾ ਸੌਖਾ ਨਹੀਂ ਰਿਹਾ ਹੈ। ਕੋਰੋਨਾ ਮਹਾਂਮਾਰੀ ਦੌਰਾਨ ਜੋ ਵਤੀਰਾ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨਾਲ ਹੋਇਆ ਜਾਂ ਫਿਰ ਜੋ ਬਦਲਾਅ ਹੁਣ ਪੋਸਟ ਸਟੱਡੀ ਵਰਕ ਰਾਈਟਸ ਨੂੰ ਲੈਕੇ ਹੋਏ ਹਨ, ਉਸ ਕਾਰਨ ਖਾਸ ਕਰ ਭਾਰਤੀ ਵਿਦਿਆਰਥੀਆਂ ਦਾ ਨਿਊਜੀਲੈਂਡ ਤੋਂ ਧਿਆਨ ਪਰੇ ਹੋ ਗਿਆ ਹੈ।
ਜੋ ਕੋਰਸ ਹਜਾਰਾਂ ਦੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਕਰਨ ਨਿਊਜੀਲੈਂਡ ਆਉਂਦੇ ਸਨ, ਉਹ ਕਰਨ ਤੋਂ ਬਾਅਦ ਵਰਕ ਵੀਜਾ ਨਾ ਦੇਣ ਦਾ ਨਿਯਮ ਅਮਲ ਵਿੱਚ ਲਿਆਉਣਾ, ਇਸ ਇੰਡਸਟਰੀ ਨੂੰ ਸਭ ਤੋਂ ਜਿਆਦਾ ਪ੍ਰਭਾਵਿਤ ਕਰੇਗਾ।
ਅੰਤਰ-ਰਾਸ਼ਟਰੀ ਐਜੁਕੇਸ਼ਨ ਖੇਤਰ ਜੋ ਕਿ ਕਿਸੇ ਵੇਲੇ ਨਿਊਜੀਲੈਂਡ ਦੀ ਐਕਸਪੋਰਟ ਤੋਂ ਹੋਣ ਵਾਲੀ ਕਮਾਈ ਦਾ ਚੌਥਾ ਸਭ ਤੋਂ ਵੱਡਾ ਕਾਰੋਬਾਰ ਮੰਨਿਆਂ ਜਾਂਦਾ ਸੀ, ਇਨ੍ਹਾਂ ਫੈਸਲਿਆਂ ਤੇ ਅਣਗਹਿਲੀਆਂ ਕਾਰਨ ਕਾਫੀ ਪ੍ਰਭਾਵਿਤ ਹੋਇਆ ਹੈ ਤੇ ਹੋਏਗਾ।
ਦੱਸਦੀਏ ਕਿ 31 ਜੁਲਾਈ ਤੋਂ ਵਿਦਿਆਰਥੀ ਵੀਜੇ ਦੀਆਂ ਫਾਈਲਾਂ ਮੁੜ ਲਾਈਆਂ ਜਾ ਸਕਣਗੀਆਂ ਤੇ ਜਿਨ੍ਹਾਂ ਕੋਲ ਵਿਦਿਆਰਥੀ ਵੀਜੇ ਹਨ, ਉਹ ਵੀ ਵਾਪਸੀ ਕਰ ਸਕਣਗੇ।