ਆਕਲੈਂਡ (ਹਰਪ੍ਰੀਤ ਸਿੰਘ) - ਸਰਦੀਆਂ ਦਾ ਮੌਸਮ ਆ ਰਿਹਾ ਹੈ ਤੇ ਇਸਦੀ ਸ਼ੁਰੂਆਤ ਤੂਫਾਨੀ ਮੌਸਮ ਦੇ ਨਾਲ ਹੋਣ ਜਾ ਰਹੀ ਹੈ। ਮੈਟਸਰਵਿਸ ਨੇ ਆਉਂਦੇ 48 ਘੰਟਿਆਂ ਲਈ ਨਿਊਜੀਲੈਂਡ ਦੇ ਲਗਭਗ ਸਾਰੇ ਹਿੱਸਿਆਂ ਲਈ ਤੂਫਾਨੀ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਹੈ।
ਇਸ ਖਰਾਮ ਮੌਸਮ ਦੌਰਾਨ 10 ਤੋਂ 20 ਐਮਐਮ ਪ੍ਰਤੀ ਘੰਟੇ ਦੇ ਹਿਸਾਬ ਨਾਲ ਤੂਫਾਨੀ ਬਾਰਿਸ਼ ਹੋ ਸਕਦੀ ਹੈ, ਬਿਜਲੀ ਡਿੱਗਣ ਦੀਆਂ ਘਟਨਾਵਾਂ ਵਾਪਰ ਸਕਦੀਆਂ ਹਨ, ਤੱਟੀ ਇਲਾਕਿਆਂ ਵਿੱਚ 6 ਮੀਟਰ ਤੱਕ ਉੱਚੀਆਂ ਲਹਿਰਾਂ ਦੇਖਣ ਨੂੰ ਮਿਲ ਸਕਦੀਆਂ ਹਨ। ਇਸ ਖਰਾਬ ਮੌਸਮ ਦੌਰਾਨ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ ਹਵਾਵਾਂ ਵੀ ਚੱਲਣਗੀਆਂ। ਨਾਰਥਲੈਂਡ ਤੇ ਸਾਊਥਲੈਂਡ ਦੇ ਦੋਨੋਂ ਇਲਾਕੇ ਹੀ ਇਸ ਖਰਾਬ ਮੌਸਮ ਕਾਰਨ ਪ੍ਰਭਾਵਿਤ ਰਹਿਣਗੇ।