ਆਕਲੈਂਡ (ਹਰਪ੍ਰੀਤ ਸਿੰਘ) - ਖਰਾਬ ਮੌਸਮ ਦੇ ਕਾਰਨ ਹੁਣ ਤੱਕ ਨਾਰਥ ਆਈਲੈਂਡ ਵਿੱਚ ਕਾਫੀ ਜਿਆਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਨਾਰਥ ਆਈਲੈਂਡ ਦੇ ਕਈ ਇਲਾਕਿਆਂ ਵਿੱਚ ਤੂਫਾਨੀ ਹਵਾਵਾਂ, ਭਾਰੀ ਬਾਰਿਸ਼ ਤੇ ਗੜ੍ਹੇਮਾਰੀ ਵੀ ਹੋਈ ਦੱਸੀ ਜਾ ਰਹੀ ਹੈ।
ਲੇਵਿਨ ਵਿੱਚ ਆਏ ਇੱਕ ਟੋਰਨੇਡੋ ਕਾਰਨ ਦਰੱਖਤਾਂ ਦੇ ਜੜੋਂ ਪੁੱਟੇ ਜਾਣ, ਘਰਾਂ ਦੇ ਨੁਕਸਾਨੇ ਜਾਣ ਦੀ ਖਬਰ ਹੈ, ਇਹ ਟੋਰਨੇਡੋ ਸਵੇਰੇ 6.30 ਦੇ ਕਰੀਬ ਆਇਆ ਦੱਸਿਆ ਜਾ ਰਿਹਾ ਹੈ।
ਕੈਂਬਰਿਜ ਵਿੱਚ ਇੱਕ ਮਹਿਲਾ ਦੇ ਹਨੇਰੀ ਨਾਲ ਟੁੱਟ ਕੇ ਗਿਰੇ ਦਰੱਖਤ ਹੇਠਾਂ ਆਉਣ ਕਾਰਨ ਹਾਲਤ ਗੰਭੀਰ ਬਣੀ ਹੋਈ ਹੈ।
ਆਕਲੈਂਡ ਹਾਰਬਰ ਬ੍ਰਿਜ ਨੂੰ ਵੀ ਤੂਫਾਨੀ ਹਵਾਵਾਂ ਕਾਰਨ ਕਈ ਘੰਟੇ ਤੱਕ ਬੰਦ ਰੱਖਿਆ ਗਿਆ ਸੀ। ਅਜੇ ਆਉਂਦੇ ਕੁਝ ਦਿਨ ਖਰਾਬ ਮੌਸਮ ਸਬੰਧੀ ਭਵਿੱਖਬਾਣੀ ਅਮਲ ਵਿੱਚ ਰਹੇਗੀ।