ਆਕਲੈਂਡ (ਹਰਪ੍ਰੀਤ ਸਿੰਘ) - ਐਲਨ ਬਰਿਉਸਟਰ ਰੀਕਰੀਏਸ਼ਨ ਸੈਂਟਰ ਪਾਪਾਟੋਏਟੋਏ ਵਿੱਚ ਅੱਜ ਐਨ ਜੈਡ ਚੰਡੀਗੜ੍ਹ ਕਲੱਬ ਨੇ ਓਟਾਰਾ ਪਾਪਾਟੋਏਟੋਏ ਬੋਰਡ ਦੇ ਸਹਿਯੋਗ ਨਾਲ ਐਕਟਿਵ ਟਿੰਡੀਆ ਇਵੈਂਟ ਕਰਵਾਇਆ। ਜਿਸ ਵਿੱਚ ਭਾਈਚਾਰੇ ਤੋਂ ਕਾਫੀ ਗਿਣਤੀ ਵਿੱਚ ਸੱਜਣ-ਮਿੱਤਰ ਪੁੱਜੇ ਤੇ ਇਸ ਮੌਕੇ ਭਾਰਤੀ ਭਾਈਚਾਰੇ ਨਾਲ ਸਬੰਧਤ ਤੈਲਗੂ ਡਾਂਸ, ਕੱਥਕ, ਭੰਗੜਾ ਤੇ ਹੋਰ ਵੱਖੋ-ਵੱਖ ਰੰਗਾਰੰਗ ਪ੍ਰੋਗਰਾਮ ਵੀ ਕਰਵਾਏ ਗਏ।
ਕਲੱਬ ਦੀ ਪ੍ਰੈਜੀਡੇਂਟ ਰੀਟਾ ਅਰੋੜਾ ਨੇ ਇਸ ਮੌਕੇ ਸਭ ਦਾ ਸੁਆਗਤ ਕੀਤਾ। ਹਿੰਦੀ ਲੇਖਿਕਾ ਪ੍ਰੀਤਾ ਵਿਯਾਸ ਨੇ ਇਸ ਮੌਕੇ ਆਪਣੀਆਂ ਜੜ੍ਹਾਂ ਆਪਣੇ ਦੇਸ਼ ਨਾਲ ਜੁੜੇ ਰਹਿਣ ਦੀ ਮੱਹਤਤਾ ਬਾਰੇ ਚਾਨਣਾ ਪਾਇਆ।
ਇਵੈਂਟ ਵਿੱਚ ਪੁੱਜੇ ਸਾਰੇ ਹੀ ਮਹਿਮਾਨਾਂ ਨੇ ਇਸ ਇਵੈਂਟ ਦਾ ਪੂਰਾ ਆਨੰਦ ਮਾਣਿਆ।