ਆਕਲੈਂਡ (ਹਰਪ੍ਰੀਤ ਸਿੰਘ) - ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਨਿਊਜੀਲੈਂਡ ਭਰ ਵਿੱਚ ਅਜੇ ਘੱਟੋ-ਘੱਟ ਜੂਨ ਅੰਤ ਤੱਕ ਟ੍ਰੈਫਿਕ ਲਾਈਟਸ ਸਿਸਟਮ ਤਹਿਤ ਓਰੇਂਜ ਸੈਟਿੰਗਸ ਲਾਗੂ ਰਹਿਣਗੀਆਂ।
ਬੀਤੀ 13 ਅਪ੍ਰੈਲ ਤੋਂ ਨਿਊਜੀਲੈਂਡ ਵਿੱਚ ਓਰੇਂਜ ਸੈਟਿੰਗਸ ਅਮਲ ਵਿੱਚ ਹਨ। ਗਰੀਨ ਸੈਟਿੰਗਸ ਕਦੋਂ ਲਾਗੂ ਹੋਣਗੀਆਂ ਇਸ ਬਾਰੇ ਅਜੇ ਕੋਈ ਅਖੀਰਲੀ ਤਾਰੀਖ ਨਹੀਂ ਦਿੱਤੀ ਗਈ ਹੈ, ਬਲਕਿ ਸਮੇਂ-ਸਮੇਂ 'ਤੇ ਕੀਤੇ ਜਾਣ ਵਾਲੇ ਰੀਵਿਊ ਅਨੁਸਾਰ ਹੀ ਸੈਟਿੰਗਸ ਬਾਰੇ ਫੈਸਲਾ ਲਿਆ ਜਾਏਗਾ।
ਕ੍ਰਿਸ ਹਿਪਕਿਨਸ ਨੇ ਇਸ ਮੌਕੇ ਇਹ ਵੀ ਪ੍ਰਗਟਾਇਆ ਕਿ ਭਾਂਵੇ ਅਜੇ ਨਿਊਜੀਲੈਂਡ ਵਿੱਚ ਔਸਤ ਕੇਸਾਂ ਦੀ ਗਿਣਤੀ ਘਟੀ ਹੈ, ਪਰ ਨਾਰਥ ਰੀਜਨ ਵਿੱਚ ਕੇਸਾਂ ਦੀ ਗਿਣਤੀ ਤੇ ਹਸਪਤਾਲਾਂ ਵਿੱਚ ਮਰੀਜਾਂ ਦੀ ਗਿਣਤੀ ਵਧੀ ਹੈ ਤੇ ਮਾਹਿਰਾਂ ਦਾ ਵੀ ਅਨੁਮਾਨ ਹੈ ਕਿ ਨਿਊਜੀਲੈਂਡ ਵਿੱਚ ਓਮੀਕਰੋਨ ਦੀ ਦੂਜੀ ਲਹਿਰ ਆ ਸਕਦੀ ਹੈ।