ਆਕਲੈਂਡ (ਹਰਪ੍ਰੀਤ ਸਿੰਘ) - ਡੁਨੇਡਿਨ ਪੁਲਿਸ ਨੂੰ ਇਸ ਵੇਲੇ ਅਜਿਹੇ ਸ਼ਾਤਿਰ ਚੋਰ ਦੀ ਭਾਲ ਹੈ, ਜਿਸਨੇ ਬੀਤੀ ਰਾਤ 8 ਗੱਡੀਆਂ ਚੋਰੀ ਕੀਤੀਆਂ ਤੇ ਇਹ ਚੋਰ ਕੋਈ ਜਿਆਦਾ ਉਮਰ ਦਾ ਨਹੀਂ, ਬਲਕਿ ਇੱਕ 12 ਸਾਲਾਂ ਦਾ ਬੱਚਾ ਹੈ। ਓਟੇਗੋ ਡੇਲੀ ਟਾਈਮਜ਼ ਵਲੋਂ ਇਸ ਖਬਰ ਦੀ ਪੁਸ਼ਟੀ ਕੀਤੀ ਗਈ ਹੈ, ਇਹ ਬੱਚਾ ਪਹਿਲਾਂ ਵੀ ਅਜਿਹੀਆਂ ਹਰਕਤਾਂ ਕਰ ਚੁੱਕਾ ਹੈ ਤੇ ਇਸ ਵੇਲੇ ਓਰੇਂਗਾ ਟਮਾਰੀਕੀ (ਮਨਿਸਟਰੀ ਫਾਰ ਚਿਲਡਰਨ) ਦੀ ਦੇਖਰੇਖ 'ਚ ਸੀ। ਚੋਰੀ ਕੀਤੀਆਂ ਸਾਰੀਆਂ ਕਾਰਾਂ ਮਜਦਾ ਡੇਮੀਓਸ ਹਨ। ਇਹ ਕਾਰ ਨਿਊਜੀਲੈਂਡ ਵਿੱਚ ਸਭ ਤੋਂ ਜਿਆਦਾ ਚੋਰੀ ਹੁੰਦੀ ਹੈ ਤੇ ਪੁਲਿਸ ਵਲੋਂ ਕਾਰ ਮਾਲਕਾਂ ਨੂੰ ਵੀਲ ਲੌਕ ਲਾਉਣ ਦੀ ਬੇਨਤੀ ਹੈ। ਪੁਲਿਸ ਅਨੁਸਾਰ ਵੀਲ ਲੌਕ ਸਭ ਤੋਂ ਸਸਤਾ ਉਪਾਅ ਹੈ, ਜਿਸ ਰਾਂਹੀ ਗੱਡੀ ਚੋਰੀ ਦੀ ਘਟਨਾ ਨੂੰ ਰੋਕਿਆ ਜਾ ਸਕਦਾ ਹੈ।