ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਲੰਬੇ ਸਮੇਂ ਤੋਂ ਆਪਣੀਆਂ ਤਨਖਾਹਾਂ ਤੇ ਕੰਮਾਂ ਦੇ ਹਾਲਾਤ ਨੂੰ ਸੁਧਾਰਨ ਲਈ ਸੰਘਰਸ਼ ਕਰ ਰਹੇ ਨਿਊਜੀਲੈਂਡ ਭਰ ਦੇ ਹਜਾਰਾਂ ਸਿਹਤ ਕਰਮਚਾਰੀਆਂ ਨੇ ਪ੍ਰਸਤਾਵਿਤ ਹੜਤਾਲ ਰੱਦ ਕਰਨ ਦਾ ਫੈਸਲਾ ਲਿਆ ਹੈ। ਦਰਅਸਲ ਡਿਸਟ੍ਰੀਕਟ ਹੈਲਥ ਬੋਰਡਾਂ ਵਲੋਂ ਇਨ੍ਹਾਂ ਕਰਮਚਾਰੀਆਂ ਨੂੰ ਨਵੀਂ ਤਨਖਾਹ ਦੀ ਪੇਸ਼ਕਸ਼ ਕੀਤੀ ਗਈ ਹੈ ਤੇ ਇਸ 'ਤੇ ਕੋਈ ਫੈਸਲਾ ਲੈਣ ਲਈ ਇਹ ਕਰਮਚਾਰੀ ਵੋਟਿੰਗ ਕਰਨਗੇ।
ਦ ਪਬਲਿਕ ਸਰਵਿਸ ਅਸੋਸੀਏਸ਼ਨ (ਪੀ ਐਸ ਏ), ਜੋ ਕਿ ਇਨ੍ਹਾਂ ਕਰਮਚਾਰੀਆਂ ਦੀ ਨੁਮਾਇੰਦਗੀ ਕਰਦੀ ਹੈ, ਦੇ ਵਿੱਲ ਮੈਥਿਊ ਨੇ ਦੱਸਿਆ ਕਿ ਕਰਮਚਾਰੀਆਂ ਨੂੰ ਤਨਖਾਹਾਂ ਦੇ ਵਾਧੇ ਬਾਰੇ ਇਸ ਨਵੀਂ ਆਫਰ ਨੂੰ ਮੰਨ ਲੈਣਾ ਚਾਹੀਦਾ ਹੈ।
ਕੋਈ ਫੈਸਲਾ ਲੈਣ ਵਾਸਤੇ ਜਾਂ ਫਿਰ ਵੋਟਿੰਗ ਲਈ ਮੈਂਬਰਾਂ ਕੋਲ 2 ਹਫਤੇ ਦਾ ਸਮਾਂ ਹੈ। ਦੱਸਦੀਏ ਕਿ ਅਕਤੂਬਰ 2020 ਤੋਂ ਇਨ੍ਹਾਂ ਹਜਾਰਾਂ ਸਿਹਤ ਕਰਮਚਾਰੀਆਂ ਦਾ ਕੁਲੇਕਟਿਵ ਪੇਅ ਐਗਰੀਮੈਂਟ ਖਤਮ ਹੋ ਗਿਆ ਸੀ ਤੇ ਤਨਖਾਹਾਂ ਦੇ ਵਾਧੇ ਵਿੱਚ ਮਨਜੂਰੀ ਨਾ ਬਨਣ ਕਾਰਨ ਇਸ ਨੂੰ ਅਜੇ ਤੱਕ ਰੀਨਿਊ ਨਹੀਂ ਕੀਤਾ ਜਾ ਸਕਿਆ ਹੈ।