Saturday, 25 June 2022
BREAKING NEWS!
24 May 2022 New Zealand

ਦਾੜੀ-ਮੁੱਛ ਵਿਵਾਦਤ ਬਿਆਨਬਾਜੀ 'ਤੇ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ

ਦਾੜੀ-ਮੁੱਛ ਵਿਵਾਦਤ ਬਿਆਨਬਾਜੀ 'ਤੇ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ - NZ Punjabi News

ਚੰਡੀਗੜ੍ਹ (ਹਰਪ੍ਰੀਤ ਸਿੰਘ) - ਕਾਮੇਡੀਅਨ ਭਾਰਤੀ ਸਿੰਘ ਦੀ ਦਾੜੀ-ਮੁੱਛ 'ਤੇ ਕੁਮੈਂਟ ਵਾਲੀ ਵੀਡੀਓ ਉਸ ਲਈ ਲਗਾਤਾਰ ਮੁਸੀਬਤ ਬਣਦੀ ਜਾ ਰਹੀ ਹੈ। ਹੁਣ ਰਾਸ਼ਟਰੀ ਘੱਟਗਿਣਤੀ ਕਮਿਸ਼ਨ (ਐੱਨ. ਸੀ. ਐੱਮ.) ਨੇ ਇਸ ਮਾਮਲੇ ’ਚ ਦਖ਼ਲ ਦਿੱਤਾ ਹੈ, ਕਮਿਸ਼ਨ ਨੂੰ ਭਾਰਤੀ ਸਿੰਘ ਖ਼ਿਲਾਫ਼ ਸ਼ਿਕਾਇਤ ਮਿਲੀ ਹੈ। ਕਮਿਸ਼ਨ ਨੇ ਦਖ਼ਲ ਦਿੰਦਿਆਂ ਪੰਜਾਬ ਤੇ ਮਹਾਰਾਸ਼ਟਰ ਦੇ ਮੁੱਖ ਸਕੱਤਰ ਨੂੰ ਨੋਟਿਸ ਭੇਜ ਕੇ ਰਿਪੋਰਟ ਮੰਗੀ ਹੈ।

ਭਾਰਤੀ ਸਿੰਘ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੱਗਾ ਹੈ। ਲੋਕਾਂ ਨੇ ਦਾਅਵਾ ਕੀਤਾ ਕਿ ਭਾਰਤੀ ਨੇ ਜੋ ਚੁਟਕੁਲੇ ਬਣਾਏ ਹਨ, ਉਹ ਸਿੱਖ ਭਾਈਚਾਰੇ ਪ੍ਰਤੀ ਅਪਮਾਨਜਨਕ ਸਨ।
ਦੂਜੇ ਪਾਸੇ ਮੁਆਫੀ ਵਾਲੀ ਵੀਡੀਓ ’ਚ ਭਾਰਤੀ ਨੇ ਕਿਹਾ ਸੀ ਕਿ ਮੈਂ ਵੀਡੀਓ 'ਚ ਕਿਸੇ ਧਰਮ ਦਾ ਜ਼ਿਕਰ ਨਹੀਂ ਕੀਤਾ ਹੈ ਜਾਂ ਕਿਸੇ ਪੰਜਾਬੀ ਦਾ ਮਜ਼ਾਕ ਨਹੀਂ ਉਡਾਇਆ ਹੈ। ਮੈਂ ਆਪਣੇ ਦੋਸਤ ਨਾਲ ਕਾਮੇਡੀ ਕਰ ਰਹੀ ਸੀ ਪਰ ਜੇਕਰ ਇਸ ਤੋਂ ਕਿਸੇ ਵੀ ਵਰਗ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਹੱਥ ਜੋੜ ਕੇ ਮੁਆਫ਼ੀ ਮੰਗਦੀ ਹਾਂ। ਮੈਂ ਖ਼ੁਦ ਇਕ ਪੰਜਾਬੀ ਹਾਂ, ਮੈਂ ਅੰਮ੍ਰਿਤਸਰ ’ਚ ਪੈਦਾ ਹੋਈ ਸੀ ਤੇ ਮੈਂ ਹਮੇਸ਼ਾ ਪੰਜਾਬੀਆਂ ਦਾ ਸਨਮਾਨ ਕਰਦੀ ਹਾਂ ਤੇ ਮੈਨੂੰ ਪੰਜਾਬੀ ਹੋਣ ’ਤੇ ਮਾਣ ਹੈ।

ADVERTISEMENT
NZ Punjabi News Matrimonials