ਆਕਲੈਂਡ (ਤਰਨਦੀਪ ਬਿਲਾਸਪੁਰ ) ਪਿਛਲੇ ਦਿਨੀਂ ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਵਲੋਂ ਪ੍ਰਧਾਨ ਮੰਤਰੀ ਅਤੇ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਾਫੋਈ ਨੇ ਐਲਾਨ ਕੀਤਾ ਸੀ ਕਿ ਜਿਹੜੇ ਵਰਕਰ ਅਸੈਂਸਲ ਸਕਿੱਲ ਤੇ ਓਪਨ ਵਰਕ ਪਰਮਿਟ ਤੇ ਹਨ ਅਤੇ ਉਹਨਾਂ ਦੇ ਵੀਜ਼ੇ 9 ਮਈ ਤੋਂ 31 ਦਿਸੰਬਰ 2022 ਦੇ ਵਿਚਕਾਰ ਸਮਾਪਤ ਹੋਣਗੇ ਉਹਨਾਂ ਨੂੰ ਦੋ ਸਾਲ ਦਾ ਵਾਧਾ ਦਿੱਤਾ ਜਾਵੇਗਾ ਅਤੇ ਇਸ ਵਾਧੇ ਵਾਲੇ ਵੀਜ਼ੇ 'ਚ ਕੰਮ ਕਰਨ ਦਾ ਸਟੇਟਸ ਓਪਨ ਹੋਵੇਗਾ | ਇਸਤੋਂ ਇਲਾਵਾ ਵਰਕ ਟੂ ਰੈਜ਼ੀਡੈਂਟ ਵੀਜ਼ੇ ਵਾਲੇ ਕਾਮਿਆਂ ਨੂੰ ਇਹ ਵਾਧਾ ਛੇ ਮਹੀਨਿਆਂ ਦਾ ਹੋਵੇਗਾ | ਇਸਦੇ ਲਾਗੂ ਹੋਣ ਦੀ ਤਾਰੀਖ 25 ਮਈ 2022 ਮਿਥੀ ਸੀ | ਅੱਜ ਬਹੁਗਿਣਤੀ ਅਜਿਹੇ ਲਾਭ ਪਾਤਰੀ ਵੀਜ਼ਾ ਧਾਰਕਾਂ ਦੇ ਇਮੀਗ੍ਰੇਸ਼ਨ ਸਟੇਟਸ ਚੇਂਜ ਹੋ ਗਏ ਹਨ ,ਜਿਹਨਾਂ ਦੇ ਨਹੀਂ ਹੋਏ ਉਹ ਇਮੀਗ੍ਰੇਸ਼ਨ ਨੂੰ ਈ-ਮੇਲ ਪਾਕੇ ਆਪਣੇ ਸਟੇਟਸ ਚੇਂਜ ਕਰਵਾ ਸਕਦੇ ਹਨ |
ਇਸ ਨਵੀਂ ਨੀਤੀ ਤਹਿਤ ਵੀਜ਼ਾ ਉਸੇ ਤਰੀਖ ਤੋਂ ਵਧੇਗਾ ,ਜਿਸ ਤਾਰੀਖ ਨੂੰ ਵੀਜ਼ਾ ਖਤਮ ਹੋਵੇਗਾ | ਪਰ ਓਪਨ ਵੀਜ਼ੇ ਦੀ ਸ਼ਰਤ ਅੱਜ ਜਾਣੀ 25 ਮਈ ਤੋਂ ਹੀ ਲਾਗੂ ਹੋਵੇਗੀ | ਇਸ ਨੀਤੀ ਤਹਿਤ ਸਰਕਾਰ ਇੱਕ ਤੋਂ ਵੱਧ ਖੇਤਰਾਂ ਵਿਚ ਕਾਮਿਆਂ ਦੀ ਘਾਟ ਪੂਰਾ ਕਰਨੀ ਚਾਹੁੰਦੀ ਹੈ | ਦੂਸਰਾ ਇਸ ਵਿਚ ਸੋਸ਼ਣ ਦੇ ਸ਼ਿਕਾਰ ਕਾਮਿਆਂ ਨੂੰ ਵੀ ਰਾਹਤ ਮਿਲੇਗੀ | ਬਾਕੀ ਸਰਕਾਰ ਵਲੋਂ ਵੰਨ ਆਫ ਰੈਜ਼ੀਡੈਂਟ ਵੀਜ਼ੇ ਦੇ ਸਬੰਧ ਵਿਚ ਆ ਰਹੀਆਂ ਦਿੱਕਤਾਂ ਤੋਂ ਵੀ ਕਾਫੀ ਹੱਦ ਤੱਕ ਛੁਟਕਾਰਾ ਮਿਲੇਗਾ |