ਆਕਲੈਂਡ (ਹਰਪ੍ਰੀਤ ਸਿੰਘ) - ਰੀਮੁਟਾਕਾ ਜੇਲ ਵਿੱਚ ਭ੍ਰਿਸ਼ਟਾਚਾਰ ਮਾਮਲੇ ਵਿੱਚ ਹੋ ਰਹੀ ਛਾਣਬੀਣ ਵਿੱਚ 5 ਹੋਰ ਕਰੇਕਸ਼ਨ ਅਧਿਕਾਰੀਆਂ ਨੂੰ ਆਰਜੀ ਤੌਰ 'ਤੇ ਬਰਖਾਸਤ ਕੀਤੇ ਜਾਣ ਦੀ ਖਬਰ ਹੈ। ਜੇਲ ਵਿੱਚ ਇਸ ਵੇਲੇ ਨਸ਼ਾ ਸਮਗਲ ਕਰਨ ਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਛਾਣਬੀਣ ਚੱਲ ਰਹੀ ਹੈ ਤੇ ਇਸ ਆਪਰੇਸ਼ਨ ਨੂੰ ਪੋਰਟੀਆ ਦਾ ਨਾਮ ਦਿੱਤਾ ਗਿਆ ਹੈ।
ਕਰੇਕਸ਼ਨ ਚੀਫ ਕਸਟੋਡੀਅਲ ਅਫਸਰ ਨੀਲ ਬੀਲਸ ਨੇ ਦੱਸਿਆ ਕਿ 5 ਸਟਾਫ ਮੈਂਬਰਾਂ ਨੂੰ ਦੁਰਵਿਵਹਾਰ ਮਾਮਲੇ ਦੇ ਦੋਸ਼ਾਂ ਕਾਰਨ ਵਿਸ਼ੇਸ਼ ਛੁੱਟੀ 'ਤੇ ਭੇਜਿਆ ਗਿਆ ਹੈ ਤੇ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ਦਸੰਬਰ ਤੋਂ ਸ਼ੁਰੂ ਹੋਏ ਇਸ ਆਪਰੇਸ਼ਨ ਤਹਿਤ ਹੁਣ ਤੱਕ 10 ਸਟਾਫ ਮੈਂਬਰ ਬਰਖਾਸਤ ਕੀਤੇ ਜਾ ਚੁੱਕੇ ਹਨ ਤੇ ਛਾਣਬੀਣ ਲਗਾਤਾਰ ਚੱਲ ਰਹੀ ਹੈ।
ਦੋਸ਼ੀਆਂ 'ਤੇ ਲਾਏ ਦੋਸ਼ਾਂ ਵਿੱਚ ਪਾਬੰਦੀ ਲੱਗੇ ਸਮਾਨ ਨੂੰ ਜੇਲ ਵਿੱਚ ਲੈ ਜਾਣ ਦੀ ਇਜਾਜਤ ਦੇਣਾ, ਵਰਕਪਲੇਸ ਬੁਲੰਿਗ, ਜੇਲ ਸੁਰੱਖਿਆ ਦੇ ਨਿਯਮਾਂ ਦੀ ਅਣਗਹਿਲੀ, ਕੈਦੀਆਂ ਦੀ ਜਾਣਕਾਰੀ ਨੂੰ ਗੈਰ-ਕਾਨੂੰਨੀ ਢੰਗ ਨਾਲ ਹਾਸਿਲ ਕਰਨ ਜਿਹੇ ਦੋਸ਼ ਸ਼ਾਮਿਲ ਹਨ।