ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਰਹਿਣ ਵਾਲੀ ਰੋਜ਼ਮੇਰੀ ਪੇਨਵਾਰਡਨ ਨੇ 29 ਸਾਲ ਪੁਰਾਣੇ ਕਬਾੜ ਨੂੰ ਇੱਕ ਵਧੀਆ ਚਲਦੀ ਫਿਰਦੀ ਇਲੈਕਟ੍ਰਿਕ ਕਾਰ ਬਣਾ ਕੇ ਸਾਬਿਤ ਕਰ ਦਿੱਤਾ ਹੈ ਕਿ ਕੁਝ ਵੀ ਕਰਨਾ ਸੰਭਵ ਹੈ, ਇਨ੍ਹਾਂ ਹੀ ਨਹੀਂ ਇਸ ਕਾਰ ਨੂੰ ਰੋਜ਼ਮੇਰੀ ਬੀਤੇ 3 ਸਾਲਾਂ ਤੋਂ ਚਲਾ ਰਹੀ ਹੈ।
ਰੋਜ਼ਮੇਰੀ ਦਾ ਕਹਿਣਾ ਹੈ ਕਿ ਉਸ ਨੂੰ ਇਹ ਕਾਰ ਬਨਾਉਣ ਦੀ ਪ੍ਰੇਰਣਾ ਆਇਲ ਕੰਪਨੀਆਂ ਤੋਂ ਮਿਲੀ ਤੇ ਉਸਨੇ ਇੱਕ ਮਿੱਤਰ ਦੀ ਮੱਦਦ ਨਾਲ 8 ਮਹੀਨੇ ਦਾ ਸਮਾਂ ਲਾਇਆ ਸੀ ਇਸ ਕਾਰ ਨੂੰ ਬਨਾਉਣ ਲਈ।
ਸਭ ਤੋਂ ਪਹਿਲਾਂ ਉਸਨੇ 1993 ਮਾਡਲ ਰੇਕਰ ਖ੍ਰੀਦੀ, ਖੁਦ ਹੀ ਉਸਦਾ ਇੰਜਣ ਲਾਂਭੇ ਕੀਤਾ ਤੇ ਫਿਰ ਉਸ ਵਿੱਚ ਆਪ ਹੀ ਗਿਅਰਬੋਕਸ ਤੇ ਇਲੈਕਟ੍ਰਿਕ ਇੰਜਣ ਵੀ ਫਿੱਟ ਕੀਤਾ। ਹੁੱਡ ਅਤੇ ਬੂਟ ਵਿੱਚ ਕੁੱਲ ਮਿਲਾਕੇ ਉਸਨੇ 80 ਬੈਟਰੀਆਂ ਦੀ ਸੈਟਿੰਗ ਕੀਤੀ। ਇਸ ਸਭ ਵਿੱਚ ਉਸਦਾ $24,000 ਦਾ ਖਰਚਾ ਆਇਆ। ਇਸ ਕਾਰ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਪੂਰੀ ਤਰ੍ਹਾਂ ਸੋਲਰ ਪਾਵਰ ਤੋਂ ਚਾਰਜ ਹੁੰਦੀ ਹੈ।